ਪੰਜਾਬ ਨੈਸ਼ਨਲ ਬੈਂਕ ਵਲੋਂ ATM ਟ੍ਰਾਂਜੈਕਸ਼ਨ ਸਬੰਧੀ ਫਰਾਡ ਰੋਕਣ ਲਈ ਵਨ ਟਾਈਮ ਪਾਸਵਰਡ ਸਿਸਟਮ ਸ਼ੁਰੂ

12/01/2020 1:59:56 AM

ਬਠਿੰਡਾ,(ਵੀਰਪਾਲ)- ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕ ਹੋ ਤਾਂ ਤੁਹਾਡੇ ਲਈ ਇਹ ਜ਼ਰੂਰੀ ਖ਼ਬਰ ਹੈ । ਭਾਰਤੀ ਸਟੇਟ ਬੈਂਕ ਤੋਂ ਬਾਅਦ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ  ਨੇ ਵੀ ਏ.ਟੀ.ਐੱਮ. ਰਾਹੀਂ ਟ੍ਰਾਂਜੈਕਸ਼ਨ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਕਦਮ ਚੁੱਕੇ ਗਏ ਹਨ । ਏ.ਟੀ.ਐੱਮ. ਟ੍ਰਾਂਜੈਕਸ਼ਨ ਸਬੰਧੀ ਫਰਾਡ ਰੋਕਣ ਲਈ ਬੈਂਕ ਨੇ ਵਨ ਟਾਈਮ ਪਾਸਵਰਡ ਸਿਸਟਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ । ਜਿਸ ਨੂੰ ਪਹਿਲੀ ਦਸੰਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ । ਇਸ ਨਾਲ ਸੂਬੇ ਭਰ 'ਚ ਪੀ.ਐੱਨ.ਬੀ. ਦੇ ਕਰੀਬ ਇਕ ਕਰੋੜ ਤੋਂ ਜ਼ਿਆਦਾ ਗਾਹਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣਗੇ ।
ਅਸਲ ਵਿਚ ਬੀਤੇ ਕੁਝ ਸਾਲਾਂ 'ਚ ਏ.ਟੀ.ਐੱਮ. ਸਬੰਧੀ ਟ੍ਰਾਂਜੈਕਸ਼ਨ ਦੌਰਾਨ ਜਾਲਸਾਜ਼ੀ ਦੇ ਤਮਾਮ ਮਾਮਲੇ ਸਾਹਮਣੇ ਆਏ ਸਨ । ਇਸ ਵਿਚ ਜਾਲਸਾਜ਼ ਏ.ਟੀ.ਐੱਮ. ਕਾਰਡ ਦਾ ਕਲੋਨ ਬਣਾ ਕੇ ਟ੍ਰਾਂਜ਼ੈਕਸ਼ਨ ਪੂਰਾ ਕਰਨ 'ਚ ਸਫ਼ਲ ਹੋ ਜਾਂਦੇ ਸਨ ਤੇ ਲੋਕਾਂ ਦੀ ਗਾੜੀ ਕਮਾਈ ਨੂੰ ਆਸਾਨੀ ਨਾਲ ਪਾਰ ਕਰ ਦਿੰਦੇ ਸਨ । ਏ.ਟੀ.ਐੱਮ. ਸਬੰਧੀ ਬੈਂਕਾਂ ਲਈ ਮੁੱਦਾ ਚੁਣੌਤੀ ਬਣ ਗਿਆ ਸੀ । ਫਰਾਡ ਦੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਬੈਂਕਾਂ ਨੇ 10 ਹਜ਼ਾਰ ਤੋਂ ਉੱਪਰ ਤਕ ਦੇ ਟ੍ਰਾਂਜੈਕਸ਼ਨ ਲਈ ਓ.ਟੀ.ਪੀ. ਲਾਜ਼ਮੀ ਕਰ ਦਿੱਤਾ ਹੈ । ਜੇਕਰ ਤੁਸੀਂ ਏ. ਟੀ.ਐੱਮ. ਤੋਂ 10 ਹਜ਼ਾਰ ਤੋਂ ਜ਼ਿਆਦਾ ਨਕਦੀ ਕਢਵਾਉਣੀ ਹੈ ਤਾਂ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਬੈਂਕ ਵੱਲੋ ਓ.ਟੀ.ਪੀ. ਆਵੇਗੀ । ਓ.ਟੀ.ਪੀ. ਭਰਨ ਤੋਂ ਬਾਅਦ ਹੀ ਟ੍ਰਾਂਜੈਕਸ਼ਨ ਪੂਰੀ ਹੋ ਸਕੇਗੀ । ਸਕਿਓਰ ਸਿਸਟਮ ਦੀ ਸ਼ੁਰੂਆਤ ਭਾਰਤੀ ਸਟੇਟ ਬੈਂਕ ਨੇ ਕੀਤੀ ਸੀ, ਹੁਣ ਪੰਜਾਬ ਨੈਸ਼ਨਲ ਬੈਂਕ ਨੇ ਵੀ ਇਸ ਨੂੰ ਅਪਣਾਇਆ ਹੈ ।


 


Deepak Kumar

Content Editor

Related News