ਮਹਿਲ ਕਲਾਂ ਤੋਂ ਮਹਿਲ ਖ਼ੁਰਦ ਵੱਲ ਸ਼ੁਰੂਆਤੀ ਰੋਡ ''ਤੇ ਦੁਕਾਨ ਵਾਲੇ ਦਾ ਪੱਕਾ ਕਬਜ਼ਾ, ਪ੍ਰਸ਼ਾਸਨ ਨੇ ਸਾਦੀ ਚੁੱਪੀ
Wednesday, Nov 26, 2025 - 04:00 PM (IST)
ਮਹਿਕ ਕਲਾਂ (ਲਕਸ਼ਦੀਪ ਗਿੱਲ)-ਮਹਿਲ ਕਲਾਂ ਮੁੱਖ ਮਾਰਗ ਤੋਂ ਮਹਿਲ ਖ਼ੁਰਦ ਨੂੰ ਜਾਂਦੇ ਹੋਏ ਸ਼ੁਰੂਆਤੀ ਗੇਟ ਦੇ ਬਿਲਕੁਲ ਸ਼ੁਰੂਆਤ ਤੋਂ ਕੁਝ ਕ ਦੂਰੀ 'ਤੇ ਇਕ ਦੁਕਾਨਦਾਰ ਵੱਲੋਂ ਸ਼ਰੇਆਮ ਸੜਕ ਦੇ ਦੋਵੇਂ ਪਾਸੇ ਪੱਕੇ ਤੌਰ 'ਤੇ ਕਬਜ਼ਾ ਕਰ ਰੱਖਿਆ ਹੈ। ਉਸ ਨੇ ਆਪਣਾ ਸਾਮਾਨ ਸੜਕ ਦੀ ਇਕੱਲੀ, ਲੁੱਕ ਵਾਲੀ ਜਗ੍ਹਾ ਛੱਡ ਕੇ, ਬਾਕੀ ਬੱਚਦੀਆਂ ਦੋਨੋਂ ਸਾਈਡ ਦੀਆਂ ਜਗਾਵਾਂ 'ਤੇ ਸ਼ਰੇਆਮ ਰੱਖਿਆ ਹੋਇਆ ਹੈ।
ਜਿਸ ਦਾ ਕਿ ਰਾਹਗੀਰਾਂ ਨੂੰ ਅਤੇ ਆਸੇ ਪਾਸੇ ਦੇ ਦੁਕਾਨਦਾਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸਾਮਾਨ ਰੱਖੇ ਹੋਣ ਕਰਕੇ ਕਈ ਵਾਰੀ ਜਾਮ ਇੰਨਾ ਲੱਗ ਜਾਂਦਾ ਹੈ ਕਿ ਗੱਡੀਆਂ ਅਤੇ ਬਾਈਕਾਂ ਆਦਿ ਨੂੰ ਜਾਮ ਦੌਰਾਨ ਕਾਫ਼ੀ ਦੇਰ ਖੜ੍ਹਨਾ ਪੈਂਦਾ ਹੈ, ਦੂਜਾ ਇਹ ਕਿ, ਆਪਣੀ ਸਪੀਡ 'ਤੇ ਆ ਰਹੇ ਟੂ-ਵ੍ਹੀਲਰ ਜਾਂ ਫੋਰ ਵ੍ਹੀਲਰ ਉਸ ਜਗ੍ਹਾ 'ਤੇ ਆ ਕੇ ਆਪਣਾ ਸੰਤੁਲਨ ਖੋਹ ਸਕਦੇ ਹਨ, ਜੋਕਿ ਅਣਹੋਣੀ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਕਿਸੇ ਦੀ ਕੀਮਤੀ ਜਾਨ ਵੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦਾ ਵੱਡਾ ਐਕਸ਼ਨ

ਉਕਤ ਦੁਕਾਨਦਾਰ ਵੱਲੋਂ ਆਪਣਾ ਸਾਮਾਨ, ਇਸ ਤਰ੍ਹਾਂ ਰੱਖਿਆ ਹੋਇਆ ਹੈ ਕਿ ਉਸ ਨੂੰ ਪ੍ਰਸ਼ਾਸਨ ਆਦਿ ਦੀ ਕੋਈ ਪਰਵਾਹ ਹੀ ਨਹੀਂ, ਜੋਕਿ ਆਸੇ ਪਾਸੇ ਦੇ ਲੋਕਾਂ ਵੱਲੋਂ ਕਾਫ਼ੀ ਵੱਡੀ ਸਮੱਸਿਆ ਹੈ ਅਤੇ ਹੌਲੀ-ਹੌਲੀ ਉਹ ਦੁਕਾਨਦਾਰ, ਆਪਣੇ ਦਾਇਰੇ ਨੂੰ ਹੋਰ ਅੱਗੇ ਵੱਲ ਵਧਾ ਰਿਹਾ ਹੈ।
ਹੈਰਾਨੀ ਵਾਲੀ ਅਤੇ ਵੱਡੀ ਗੱਲ ਇਹ ਹੈ ਕਿ ਇੰਨੇ ਸਾਲਾਂ ਤੋਂ ਉਕਤ ਦੁਕਾਨਦਾਰ ਵੱਲੋਂ ਆਪਣਾ ਸਾਮਾਨ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ ਅਤੇ ਹਾਲੇ ਤੱਕ ਉਸ ਸਾਮਾਨ 'ਤੇ ਕਿਸੇ ਵੀ ਅਧਿਕਾਰੀ ਆਦਿ ਦੀ ਨਿਗਾਹ ਹੀ ਨਹੀਂ ਗਈ। ਆਸੇ ਪਾਸੇ ਲੋਕਾਂ ਦੇ ਹਿਸਾਬ ਆਪਣਾ ਨਾਮ ਪਤਾ ਗੁਪਤ ਰੱਖਣ ਦੀ ਸ਼ਰਤ 'ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿਕਟ ਦੁਕਾਨਦਾਰ ਵੱਲੋਂ ਜਲਦ ਤੋਂ ਜਲਦ ਆਪਣਾ ਸਾਮਾਨ ਦੁਕਾਨ ਅੰਦਰ ਰਖਵਾਇਆ ਜਾਏ ਤਾਂ ਜੋ ਕਿਸੇ ਵੀ ਆਉਣ ਜਾਣ ਵਾਲੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਦਿ ਦਾ ਸਾਹਮਣਾ ਨਾ ਕਰਨਾ ਪਵੇ।

ਕੀ ਕਹਿਣਾ ਹੈ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਦਾ
ਇਸ ਸਬੰਧੀ ਜਦੋਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਸਲੇ 'ਤੇ ਜਲਦ ਹੀ ਕਾਰਵਾਈ ਕਰਦੇ ਉਸ ਦੁਕਾਨਦਾਰ ਨੂੰ, ਸਾਮਾਨ ਸੜਕਾਂ ਦੇ ਕਿਨਾਰਿਆਂ ਤੋਂ ਚੁਕਵਾਉਣ ਲਈ ਆਖਿਆ ਜਾਵੇਗਾ। ਜੇਕਰ ਉਹ ਯੂਨੀਅਨ ਦਾ ਕਹਿਣਾ ਨਹੀਂ ਮੰਨਦਾ ਤਾਂ ਪ੍ਰਸ਼ਾਸਨ ਵੱਲੋਂ ਦੁਕਾਨਦਾਰ ਵਿਰੁੱਧ ਕਾਰਵਾਈ ਕਰਨ 'ਤੇ ਦੁਕਾਨਦਾਰ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਆਦਿ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ, ਦੁਕਾਨਦਾਰਾਂ ਅਤੇ ਗਾਹਕਾਂ ਦੀਆਂ ਸਮੱਸਿਆਵਾ ਦੇ ਹੱਲ ਦੇ ਲਈ ਹਮੇਸ਼ਾ ਵਚਨ ਵੱਧ ਹੈ। ਕਿਸੇ ਵੀ ਦੁਕਾਨਦਾਰ ਵੱਲੋਂ ਜੇਕਰ ਕੋਈ ਸਮਾਜ ਵਿਰੋਧੀ ਗਤੀਵਿਧੀ,ਕੀਤੀ ਜਾਂਦੀ ਹੈ ਤਾਂ ਅਜਿਹੇ ਦੁਕਾਨਦਾਰ ਦੀ ਐਸੋਸੀਏਸ਼ਨ ਮਹਿਲ ਕਲਾਂ, ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਵੇਗੀ। ਸਗੋਂ ਪ੍ਰਸ਼ਾਸਨ ਦਾ ਅਜਿਹੇ ਦੁਕਾਨਦਾਰ ਵਿਰੁੱਧ ਕਾਰਵਾਈ ਕਰਨ ਤੇ ਭਰਪੂਰ ਸਹਿਯੋਗ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਪਿਆਕੜਾਂ ਲਈ ਵੱਡੀ ਖ਼ਬਰ, ਨਵੇਂ ਹੁਕਮ ਜਾਰੀ, ਸ਼ਰਾਬ ਦੇ ਵੱਡੇ ਬ੍ਰਾਂਡਾਂ ਦੇ ਨਾਂ 'ਤੇ ਹੋ ਰਿਹੈ...
ਕੀ ਕਹਿਣਾ ਹੈ ਐੱਸ. ਐੱਚ. ਓ. ਮਹਿਲ ਕਲਾਂ ਸਰਬਜੀਤ ਸਿੰਘ ਦਾ
ਇਸ ਸਬੰਧੀ ਜਦੋਂ ਪੁਲਸ ਪ੍ਰਸ਼ਾਸਨ ਦੀ ਐੱਸ. ਐੱਚ. ਓ. ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਉਕਤ ਦੁਕਾਨਦਾਰ ਵਿਰੁੱਧ ਨੋਟਿਸ ਕੱਢਿਆ ਜਾਵੇਗਾ ਅਤੇ ਜੇਕਰ ਦੁਕਾਨਦਾਰ ਵੱਲੋਂ ਸੜਕ ਦੀ ਜਗ੍ਹਾ 'ਤੇ ਪਿਆ ਸਾਮਾਨ ਨਹੀਂ ਹਟਾਇਆ ਜਾਂਦਾ ਤਾਂ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਦੁਕਾਨਦਾਰ ਅਤੇ ਗਾਹਕ ਤੋਂ ਇਲਾਵਾ ਵੀ ਕਿਸੇ ਨੂੰ ਪੁਲਸ ਪ੍ਰਸ਼ਾਸਨ ਦੀ ਜਰੂਰਤ ਪੈਂਦੀ ਹੈ ਤਾਂ ਉਹ ਸਬੰਧਤ ਇਲਾਕੇ ਦੇ ਲੋਕਾਂ ਦੀ ਸਹਾਇਤਾ ਲਈ 24 ਘੰਟੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਸਮੇਂ ਮਦਦ ਲਈ ਫੋਨ ਕਰ ਸਕਦੇ ਹਨ।
ਇਹ ਵੀ ਪੜ੍ਹੋ: Punjab: ਡਿਊਟੀ ਤੋਂ ਘਰ ਜਾ ਰਹੇ ਹੈੱਡ ਕਾਂਸਟੇਬਲ ਨੂੰ ਮੌਤ ਨੇ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
