ਪੰਜਾਬ ਡਿਗਰੀ ਕਾਲਜ ਮਹਿਮੂਆਣਾ ''ਚ ਵਾਈਬਰੇਸ਼ਨ 2018 ਸਮਾਗਮ ਕਰਵਾਇਆ

Thursday, Jan 11, 2018 - 01:38 PM (IST)

ਪੰਜਾਬ ਡਿਗਰੀ ਕਾਲਜ ਮਹਿਮੂਆਣਾ ''ਚ ਵਾਈਬਰੇਸ਼ਨ 2018 ਸਮਾਗਮ ਕਰਵਾਇਆ

ਸਾਦਿਕ (ਪਰਮਜੀਤ) - ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਸੱਭਿਆਚਾਰਕ ਸਮਾਗਮ ਵਾਈਬਰੇਸ਼ਨ 2018 ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਡਾ. ਨਿਰਮਲ ਜੌੜਾ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਸਨ। ਵਿਸ਼ੇਸ਼ ਮਹਿਮਾਨ ਵਜੋਂ ਮਿਸ ਗੁਰਪ੍ਰੀਤ ਕੌਰ ਮਿਸ ਵਰਡ ਪੰਜਾਬਣ 2017 ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਉਪਰੰਤ ਧਾਰਮਿਕ ਸ਼ਬਦ ਨਾਲ ਕੀਤੀ ਗਈ। ਇਸ ਉਪਰੰਤ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀ/ ਵਿਦਿਆਰਥਣਾਂ ਦੇ ਗਰੁੱਪ ਡਾਂਸ, ਮਾਡਲਿੰਗ, ਲੰਮੀ ਹੇਕ, ਲੋਕ ਗੀਤ, ਸ਼ਾਜ ਵਜਾਉਣ ਦੇ ਮੁਕਾਬਲੇ, ਸਕੂਲ ਬੈਂਡ ਸਮੇਤ ਗਿੱਧਾ ਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ। ਮੰਚ ਸੰਚਾਲਨ ਮੈਡਮ ਪ੍ਰੋ. ਮਨਿੰਦਰ ਕੌਰ ਤੇ ਪ੍ਰੋ. ਯਾਦਵਿੰਦਰ ਸਿੰਘ ਨੇ ਸ਼ਾਇਰੋ ਸ਼ਾਇਰੀ ਨਾਲ ਕੀਤਾ। ਗਾਇਕ ਪ੍ਰਿੰਸ ਇੰਦਰਪੀਤ ਵੱਲੋਂ ਗੀਤ ਪੇਸ਼ ਕੀਤਾ ਗਿਆ। ਜੱਜ ਦੀ ਭੂਮਿਕਾ ਗਾਇਕ ਹਰਿੰਦਰ ਸੰਧੂ ਤੇ ਸਾਥੀਆਂ ਨੇ ਨਿਭਾਈ। ਮਿਸ ਪੰਜਾਬਣ ਵੱਲੋਂ ਇੱਕ ਗੀਤ 'ਤੇ ਡਾਂਸ ਕਰਕੇ ਮਾਹੌਲ ਖੁਸ਼ਗਵਾਰ ਬਣਾਇਆ ਗਿਆ। ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋਂ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਲੰਮੇ ਚੱਲੇ ਪ੍ਰੋਗਰਾਮ 'ਚ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ, ਸੁਮੀਤ ਸੁਖੀਜਾ, ਜਸਮੇਰ ਸਿੰਘ ਢੱਡ ਪ੍ਰਧਾਨ ਪੰਜਾਬ ਸਭਿਆਚਾਰਕ ਸੱਥ, ਪਰਭਜੋਤ ਸਿੰਘ ਸੰਧੂ ਪੰਜਾਬੀ ਕੌਸਲਰ ਆਫ ਇੰਡੀਆ, ਜੀਨਪਾਲ ਸਿੰਘ ਸੇਖੋਂ, ਪਰਮਿੰਦਰ ਤੱਗੜ, ਹਰਿੰਦਰ ਸੰਧੂ ਗਾਇਕ, ਬਲਜਿੰਦਰ ਸਿੰਘ ਧਾਲੀਵਾਲ, ਹਰਪੀ੍ਰਤ ਸਿੰਘ ਪਿੰਡੀ, ਗੁਰਸ਼ਵਿੰਦਰ ਸਿੰਘ ਬਰਾੜ ਐਡਵੋਕੇਟ, ਨਿਰਮਲ ਸਿੰਘ ਬੁੱਟਰ, ਕਾਕਾ ਸੰਧੂ, ਪਵਨ ਸੁੱਖਣਵਾਲਾ, ਡਾ. ਕਰਨਜੀਤ ਸਿੰਘ, ਡੀ.ਐਸ.ਪੀ ਯਾਦਵਿੰਦਰ ਸਿੰਘ, ਮੱਘਰ ਸਿੰਘ ਫਰੀਦਕੋਟ ਤੋਂ ਇਲਾਵਾ ਵੱਖ ਵੱਖ ਸਕੂਲ ਦੇ ਪ੍ਰਿੰਸੀਪਲ ਅਤੇ ਕਾਲਜ ਸਟਾਫ ਵੱਡੀ ਗਿਣਤੀ ਵਿਚ ਹਾਜਰ ਸੀ।


Related News