ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਗਾਇਆ: ਪਰਮਿੰਦਰ ਢੀਂਡਸਾ

12/01/2020 6:07:01 PM

ਬੁਢਲਾਡਾ (ਬਾਂਸਲ): ਕਿਸਾਨ ਅੰਦੋਲਨ ਆਪਣੇ ਮਿਸ਼ਨ ਵੱਲ ਵੱਧ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਹ ਸ਼ਬਦ ਅੱਜ ਇੱਥੇ ਨੇੜਲੇ ਪਿੰਡ ਗੋਬਿਦਪੁਰਾ ਵਿਖੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਵ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਰਦ ਰੱਖਣ ਵਾਲਾ ਕੋਈ ਨੁਮਾਇੰਦਾ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਸ਼ਕਤੀ ਦਿੱਤੀ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਜਗਾਇਆ ਹੈ ਅਤੇ ਜਿੱਤ ਪ੍ਰਾਪਤ ਹੋਵੇਗੀ। ਇਸ ਸੰਘਰਸ਼ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਨੌਜਵਾਨਾਂ ਦਾ ਹੈ। ਢੀਂਡਸਾ ਨੇ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਚੁਣੇ ਜਾਣ ਤੇ ਕਿਹਾ ਕਿ ਬਾਦਲਾਂ ਨੂੰ ਚਾਪਲੂਸਾ ਦੀ ਲੋੜ ਹੈ। ਓਪਰੋਕਤ ਚੋਣ ਪਰਚੀ ਸਿਸਟਮ ਰਾਹੀਂ ਕਰਕੇ ਸੁਖਬੀਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ ਤੇ ਬੋਲਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਇਕ ਵੀ ਸਬਦ ਨਾ ਬੋਲਣਾ ਇਸ ਗੱਲ ਦੀ ਗਵਾਈ ਭਰਦਾ ਹੈ ਕਿ ਜਿਸ ਸਿਆਸੀ ਨੇਤਾ ਨੇ ਸਾਰੀ ਸਿਆਸਤ ਕਿਸਾਨ ਦੇ ਮੋਢੇ ਤੇ ਰੱਖ ਕੇ ਕੀਤੀ ਹੋਵੇ ਅੱਜ ਉਹ ਬੋਲਣ ਲਈ ਬੇਵੱਸ ਕਿਉਂ ਹੈ ਜਿਸ ਦਾ ਸਿੱਧਾ ਇਸ਼ਾਰਾ ਕੇਂਦਰ ਦੀ ਮੋਦੀ ਸਰਕਾਰ ਦਾ ਦਬਾਅ ਹੈ।

ਇਸ ਮੌਕੇ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਅੋਲਖ, ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਹਨੇਕੇ, ਵਿਕਰਮਜੀਤ ਸਿੰਘ ਦਾਤੇਵਾਸ, ਰਾਮਪਾਲ ਸਿੰਘ ਬੈਨੀਵਾਲ, ਗੁਰਵਿੰਦਰ ਸਿੰਘ ਗੋਬਿੰਦਪੁਰਾ, ਸੁਖਵੰਤ ਸਿੰਘ ਸਮਾਓ, ਅਮਨਵੀਰ ਸਿੰਘ ਚੈਰੀ, ਭੋਲਾ ਸਿੰਘ ਕਾਹਨਗੜ੍ਹ, ਹਰਬੰੰਤ ਸਿੰਘ ਬਰੇਟਾ, ਜ਼ਸਵਿੰਦਰ ਸਿੰਘ ਰਿਉਦ, ਸੁਖਮਨਦੀਪ ਸਿੰਘ ਡਿੰਪੀ, ਜ਼ਸਵੰਤ ਸਿੰਘ, ਜ਼ਸਵੀਰ ਸਿੰਘ ਰੱਲੀ, ਕੁਲਵੰਤ ਸਿੰਘ ਡਸਕਾ, ਸਵਰਾਜ ਸਿੰੰਘ, ਜ਼ਸਵਿੰਦਰ ਸਿੰਘ, ਸੁਖਪਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ। ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ (ਬ) ਨਾਲ ਸੰਬੰਧਤ ਵਰਕਰਾਂ ਅਤੇ ਨੇਤਾਵਾਂ ਨੇ ਡੈਮੋਕਰੈਟਿਵ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸਿਰੋਪੇ ਭੇਟ ਕੀਤੇ ਗਏ।


Shyna

Content Editor

Related News