ਸੰਗਰੂਰ ਤੋਂ ਟਿਕਟ ਨਾ ਮਿਲਣ ''ਤੇ ਫਿਰ ਝਲਕਿਆ ਢੀਂਡਸਾ ਦਾ ਦਰਦ, ਦਿੱਤਾ ਵੱਡਾ ਬਿਆਨ

05/03/2024 6:34:18 PM

ਲਹਿਰਾਗਾਗਾ (ਗਰਗ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੇਸ਼ੱਕ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਪਰ ਬਾਵਜੂਦ ਇਸ ਦੇ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਜੋ ਉਨ੍ਹਾਂ ਦੀ ਨਾਰਾਜ਼ਗੀ ਹੈ, ਉਹ ਬਰਕਰਾਰ ਰਹੇਗੀ। ਉਹ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਕੋਈ ਚੋਣ ਪ੍ਰਚਾਰ ਕਰਨਗੇ ਅਤੇ ਨਾ ਹੀ ਪਾਰਟੀ ਦੇ ਉਮੀਦਵਾਰ ਦਾ ਕੋਈ ਵਿਰੋਧ ਕਰਨਗੇ। ਉਨ੍ਹਾਂ ਗਿਲਾ ਕਰਦਿਆਂ ਕਿਹਾ ਕਿ ਪਾਰਟੀ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਕੋਈ ਕਦਰ ਨਹੀਂ ਪਾਈ, ਜੋ ਸਹਿਣਯੋਗ ਨਹੀਂ ਹੈ। ਸਿਰਫ ਟਿਕਟ ਨਾ ਦੇਣਾ ਮੁੱਦਾ ਨਹੀਂ ਬਲਕਿ ਹੋਰ ਵੀ ਬਹੁਤ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਮੌਕਾ ਮਿਲਿਆ ਤਾਂ ਉਹ ਪਾਰਟੀ ਪੱਧਰ ਤੇ ਉਠਾ ਕੇ ਆਪਣਾ ਪੱਖ ਰੱਖਣਗੇ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਬੇਹੱਦ ਚੌਕਸ ਰਹਿਣ ਦੀ ਲੋੜ

ਇਸ ਮੌਕੇ  ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਸੀਨੀਅਰ ਆਗੂ ਸਾਬਕਾ ਕੌਂਸਲਰ ਗੁਰਲਾਲ ਸਿੰਘ, ਸੀਨੀਅਰ ਆਗੂ ਆਸ਼ੂ ਜਿੰਦਲ ਡੇਅਰੀ ਵਾਲੇ, ਗੁਰਮੀਤ ਸਿੰਘ ਖਾਈ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭਟਾਲ, ਸਤਪਾਲ ਪਾਲੀ, ਨਗਰ ਕੌਂਸਲ ਲਹਿਰਗਾਗਾ ਦੇ ਸਾਬਕਾ ਪ੍ਰਧਾਨ ਮੌਜੂਦਾ ਕੌਂਸਲਰ ਬਲਵਿੰਦਰ ਕੌਰ ਉਰਫ ਡਾ.ਸੰਦੀਪ, ਸਾਬਕਾ ਕੌਂਸਲਰ ਜਗਦੀਸ਼ ਰਾਏ ਠੇਕੇਦਾਰ, ਰਾਜ ਕੁਮਾਰ ਗਰਗ, ਸਾਬਕਾ ਕੌਸਲਰ ਦਵਿੰਦਰ ਨੀਟੂ, ਜਸਵੰਤ ਸਿੰਘ ਹੈਪੀ, ਰਿੰਕੂ ਖਰੌੜ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫਰ ਕਰਨ ਵਾਲੇ ਦੇਣ ਧਿਆਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News