ਅਨੋਖਾ ਪ੍ਰਦਰਸ਼ਨ! ਡੇਅਰੀ ਐਸੋਸੀਏਸ਼ਨ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਸੁੱਟਿਆ ਗੋਬਰ

Friday, May 08, 2026 - 02:40 PM (IST)

ਅਨੋਖਾ ਪ੍ਰਦਰਸ਼ਨ! ਡੇਅਰੀ ਐਸੋਸੀਏਸ਼ਨ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਸੁੱਟਿਆ ਗੋਬਰ

ਲੁਧਿਆਣਾ (ਹਿਤੇਸ਼): ਲੁਧਿਆਣਾ ਦੇ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਵਿਚ ਗੋਬਰ ਦੀ ਲਿਫਟਿੰਗ ਦਾ ਮੁੱਦਾ ਕਾਫੀ ਗਰਮਾ ਗਿਆ ਹੈ। ਸ਼ੁੱਕਰਵਾਰ ਨੂੰ ਡੇਅਰੀ ਮਾਲਕਾਂ ਨੇ ਨਗਰ ਨਿਗਮ ਲੁਧਿਆਣਾ ਦੇ ਸਰਾਭਾ ਨਗਰ ਜ਼ੋਨ ਡੀ ਆਫਿਸ ਦੇ ਬਾਹਰ ਗੋਬਰ ਦੇ ਢੇਰ ਲਗਾ ਦਿੱਤੇ ਹਨ। ਕੌਂਸਲਰਾਂ ਦੇ ਨਾਲ ਡੇਅਰੀ ਵਾਲਿਆਂ ਨੇ ਧਰਨਾ ਲਗਾ ਦਿੱਤਾ ਹੈ। ਨਗਰ ਨਿਗਮ ਨੇ ਪੁਲਸ ਦੀ ਮਦਦ ਨਾਲ ਮੇਨ ਗੇਟ ਬੰਦ ਕਰਵਾ ਦਿੱਤੇ , ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਡੇਅਰੀ ਵਾਲਿਆਂ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਦੇ ਗੋਬਰ ਦੀ ਲਿਫਟਿੰਗ ਲਈ ਨਗਰ ਨਿਗਮ ਨੇ ਕਰੋੜਾਂ ਰੁਪਏ ਦਾ ਟੈਂਡਰ ਦਿੱਤਾ ਹੈ ਪਰ ਜੋ ਠੇਕੇਦਾਰ ਹੈ ਉਹ ਕੂੜਾ ਨਹੀਂ ਚੱਕ ਰਿਹਾ। ਇਸ ਕਰਕੇ ਕੂੜਾ ਸੜਕ ਤੇ ਗਲੀਆਂ 'ਚ ਜਮ੍ਹਾ ਹੈ, ਉਨ੍ਹਾਂ ਲਈ ਡੇਅਰੀਆਂ ਦੇ ਅੰਦਰ ਜਾਣ ਦਾ ਰਸਤਾ ਵੀ ਨਹੀਂ ਬਚਿਆ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਲਟਾ ਨਗਰ ਨਿਗਮ ਵੱਲੋਂ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਤੇ ਪਾਣੀ-ਸੀਵਰੇਜ ਦੇ ਕਨੈਕਸ਼ਨ ਕਟਾਏ ਜਾ ਰਹੇ ਆ, ਉਨ੍ਹਾਂ ਦੇ ਖ਼ਿਲਾਫ਼ ਪੁਲਸ ਕੇਸ ਦਰਜ ਕਰਾਏ ਜਾ ਰਹੇ ਹਨ।

ਇਸ ਨੂੰ ਲੈ ਕੇ ਡੇਅਰੀ ਵਾਲਿਆਂ ਵੱਲੋਂ ਵੀਰਵਾਰ ਪਹਿਲਾਂ ਦੇਰ ਰਾਤ ਤੱਕ ਤਾਜਪੁਰ ਰੋਡ ਤੇ ਸੜਕ 'ਤੇ ਜਾਮ ਲਗਾ ਕੇ ਟ੍ਰੈਫਿਕ ਵੀ ਜਾਮ ਕੀਤਾ ਗਿਆ। ਹੁਣ ਸਾਰੇ ਡੇਅਰੀ ਵਾਲੇ ਇਕੱਠੇ ਹੋ ਕੇ ਨਗਰ ਨਿਗਮ ਜ਼ੋਨ ਡੀ ਕਮਿਸ਼ਨਰ ਆਫਿਸ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਨੇ ਮੇਨ ਰੋਡ 'ਤੇ ਗੋਬਰ ਜਮ੍ਹਾਂ ਕਰ ਦਿੱਤਾ ਹੈ। ਇਸ ਦੌਰਾਨ ਕੌਂਸਲਰ ਕਮਲ ਅਰੋੜਾ, ਗੌਰਵਜੀਤ ਗੋਰਾ, ਸਿਮਰਨ ਸਿਮੂ ਵੀ ਡੇਅਰੀ ਵਾਲਿਆਂ ਦੇ ਨਾਲ ਮੌਜੂਦ ਹਨ।


author

Anmol Tagra

Content Editor

Related News