ਵਾਟਰ ਸਪਲਾਈ ਕੰਪਨੀ ਦੀ ਲਾਪ੍ਰਵਾਹੀ ਕਾਰਨ ਨਗਰ ਨਿਗਮ ਦਾ ਨਿਕਲ ਰਿਹੈ ਜਲੂਸ, ਲੋਕਾਂ ਦਾ ਜਿਊਣਾ ਹੋਇਆ ਮੁਹਾਲ

Monday, Jun 15, 2026 - 09:18 AM (IST)

ਵਾਟਰ ਸਪਲਾਈ ਕੰਪਨੀ ਦੀ ਲਾਪ੍ਰਵਾਹੀ ਕਾਰਨ ਨਗਰ ਨਿਗਮ ਦਾ ਨਿਕਲ ਰਿਹੈ ਜਲੂਸ, ਲੋਕਾਂ ਦਾ ਜਿਊਣਾ ਹੋਇਆ ਮੁਹਾਲ

ਲੁਧਿਆਣਾ (ਹਿਤੇਸ਼) : 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰੋਜੈਕਟ ਤਹਿਤ ਲਾਈਨ ਵਿਛਾਉਣ ਵਾਲੀ ਕੰਪਨੀ ਦੀ ਵਜ੍ਹਾ ਕਰਕੇ ਨਗਰ ਨਿਗਮ ਦਾ ਜਲੂਸ ਨਿਕਲ ਰਿਹਾ ਹੈ। ਕਿਉਂਕਿ ਇਸ ਕੰਪਨੀ ਨੂੰ ਹੀ ਸੜਕਾਂ ਪੁੱਟਣ ਤੋਂ ਬਾਅਦ ਰਿਪੇਅਰ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਪਰ ਇਹ ਕੰਪਨੀ ਕਰੋੜਾਂ ਦੀ ਪੇਮੈਂਟ ਹਾਸਲ ਕਰਨ ਤੋਂ ਬਾਅਦ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ। ਇਸ ਹਾਲਤ ਵਿਚ ਮੇਅਰ-ਕਮਿਸ਼ਨਰ ਦੁਆਰਾ ਕਈ ਵਾਰ ਦਾਅਵੇ ਕਰਨ ਤੋਂ ਬਾਅਦ ਵੀ ਸੁਧਾਰ ਨਹੀਂ ਹੋਇਆ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਲ ਮਹਾਨਗਰ ਦੇ ਪਾਸ਼ ਇਲਾਕਿਆਂ ਦੀ ਪਛਾਣ ਖੱਡਿਆਂ ਵਾਲੀਆਂ ਸੜਕਾਂ ਵਜੋਂ ਹੋਣ ਲੱਗੀ ਹੈ।

PunjabKesari

ਇਨ੍ਹਾਂ ਵਿੱਚ ਸਰਾਭਾ ਨਗਰ, ਮਾਡਲ ਟਾਊਨ, ਬਾੜੇਵਾਲ, ਬੀ. ਆਰ. ਐੱਸ. ਨਗਰ, ਰਾਜਗੁਰੂ ਨਗਰ, ਘੁਮਾਰ ਮੰਡੀ, ਸਿਵਲ ਲਾਈਨ, ਪੱਖੋਵਾਲ ਰੋਡ, ਦੁਗਰੀ, ਗਿੱਲ ਰੋਡ ਦੇ ਨਾਲ ਲੱਗਦੇ ਏਰੀਆ ਮੁੱਖ ਤੌਰ ''ਤੇ ਸ਼ਾਮਲ ਹਨ। ਜਿੱਥੇ ਵਾਟਰ ਸਪਲਾਈ ਲਾਈਨ ਵਿਛਾਉਣ ਲਈ ਪੁੱਟੀਆਂ ਸੜਕਾਂ ਦੀ ਹਾਲਤ ਬਾਰਿਸ਼ ਤੋਂ ਬਾਅਦ ਬਦ ਤੋਂ ਬਦਤਰ ਹੋ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਗੱਡੀਆਂ ਅਗਲੇ ਦਿਨ ਖੱਡਿਆਂ ਵਿੱਚ ਧਸੀਆਂ ਮਿਲ ਰਹੀਆਂ ਹਨ। ਹੁਣ ਇਹ ਸਮੱਸਿਆ ਮੇਨ ਰੋਡ ''ਤੇ ਟਰੱਕ ਪਲਟਣ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਨਗਰ ਨਿਗਮ ਦਾ ਜੰਮ ਕੇ ਜਲੂਸ ਨਿਕਲ ਰਿਹਾ ਹੈ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਆਉਂਦੇ ਦੋਸਤਾਂ ਨਾਲ ਭਿਆਨਕ ਹਾਦਸਾ, ਮੌਕੇ 'ਤੇ ਹੀ 17 ਸਾਲਾ ਮੁੰਡੇ ਦੇ ਮੁੱਕੇ ਸਾਹ

ਬਾਰਿਸ਼ ਤੋਂ ਬਾਅਦ ਮੇਅਰ ਦੇ ਇਲਾਕੇ ਟਿੱਬਾ ਰੋਡ ਦੇ ਨਾਲ ਲੱਗਦੇ ਏਰੀਆ 'ਚ ਬਣੇ ਹੜ੍ਹ ਵਰਗੇ ਹਾਲਾਤ

ਲੁਧਿਆਣਾ : ਨਗਰ ਨਿਗਮ ਵੱਲੋਂ ਮਾਨਸੂਨ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੇ ਹੱਲ ਲਈ ਇੰਤਜ਼ਾਮ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਆਏ ਦਿਨ ਪੋਲ ਖੁੱਲ੍ਹ ਰਹੀ ਹੈ। ਜਿਸ ਤਹਿਤ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੜਕਾਂ ਦੇ ਕਿਨਾਰੇ ਬਾਰਿਸ਼ ਤੋਂ ਕਾਫ਼ੀ ਦੇਰ ਬਾਅਦ ਤੱਕ ਪਾਣੀ ਜਮ੍ਹਾਂ ਰਹਿੰਦਾ ਹੈ ਤੇ ਹੇਠਲੇ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ, ਦੁਕਾਨਾਂ, ਗੋਦਾਮਾਂ ਜਾਂ ਫੈਕਟਰੀਆਂ ਵਿੱਚ ਪਾਣੀ ਵੜਨ ਨਾਲ ਸਾਮਾਨ ਦਾ ਨੁਕਸਾਨ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਇਸ ਤੋਂ ਵੀ ਵੱਧ ਕੇ ਮੇਅਰ ਦੇ ਇਲਾਕੇ ਟਿੱਬਾ ਰੋਡ ਦੇ ਨਾਲ ਲੱਗਦੇ ਏਰੀਆ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਸ ਨਾਲ ਜਿੱਥੇ ਨਗਰ ਨਿਗਮ ਵੱਲੋਂ ਸੀਵਰੇਜ ਦੀ ਸਫ਼ਾਈ ਦੇ ਨਾਂ ’ਤੇ ਕਰੋੜਾਂ ਖ਼ਰਚ ਕਰਨ ਦੀ ਆੜ ਵਿੱਚ ਘਪਲਾ ਹੋਣ ਦੀ ਗੱਲ ''ਤੇ ਮੋਹਰ ਲੱਗ ਗਈ ਹੈ, ਉੱਥੇ ਹੀ ਨਗਰ ਨਿਗਮ ਦੇ ਮੇਅਰ - ਕਮਿਸ਼ਨਰ ਦੁਆਰਾ ਸੀਵਰੇਜ ਜਾਮ ਦੀ ਸਮੱਸਿਆ ਨਾਲ ਨਜਿੱਠਣ ਦੇ ਨਾਂ ''ਤੇ ਦਿੱਤੇ ਨਿਰਦੇਸ਼ਾਂ ਦੀ ਮੀਟਿੰਗ ਤੋਂ ਬਾਹਰ ਪਾਲਣਾ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News