ਨਿੱਜੀ ਬੈਂਕ ਦੇ ਰਿਲੇਸ਼ਨ ਮੈਨੇਜਰ ਨੇ ਔਰਤ ਨਾਲ ਕੀਤੀ ਧੋਖਾਧੜੀ, ਚੈੱਕ ਚੋਰੀ ਕਰ ਕੇ ਕਢਵਾਏ 5.47 ਲੱਖ
Sunday, Jan 05, 2025 - 08:24 AM (IST)
ਲੁਧਿਆਣਾ (ਗੌਤਮ) : ਚੈੱਕ ਚੋਰੀ ਕਰ ਕੇ ਲੱਖਾਂ ਰੁਪਏ ਦੀ ਨਕਦੀ ਕਢਵਾ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲਸ ਨੇ ਸੰਚਾਰ ਕਾਲੋਨੀ ਦੀ ਰਹਿਣ ਵਾਲੀ ਮਨਜੀਤ ਕੌਰ ਦੇ ਬਿਆਨਾਂ ’ਤੇ ਜੀ. ਕੇ. ਬਿਹਾਰ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਕੌਰ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਐੱਚ. ਡੀ. ਐੱਫ. ਸੀ. ਬੈਂਕ ਬਰਾਂਚ ਫੁੱਲਾਂਵਾਲ ਵਿਚ ਰਿਲੇਸ਼ਨ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸੀ ਅਤੇ ਉਸਦੇ ਨਾਲ ਕਾਫੀ ਵਿਸ਼ਵਾਸ ਬਣਿਆ ਹੋਇਆ ਸੀ। ਉਪਰੋਕਤ ਮੁਲਜ਼ਮ ਨੇ ਉਸ ਦੀ ਚੈੱਕ ਬੁੱਕ ਨਾਲੋਂ ਇਕ ਚੈੱਕ ਚੋਰੀ ਕਰਕੇ ਧੋਖਾਦੇਹੀ ਕਰਦਿਆਂ ਕਿਸੇ ਇੰਦਰਪਾਲ ਸਿੰਘ ਦੇ ਨਾਂ ’ਤੇ ਚੈੱਕ ਕੱਟ ਕੇ 5 ਲੱਖ 47 ਹਜ਼ਾਰ ਰੁਪਏ ਦੀ ਨਕਦੀ ਕਢਵਾ ਲਈ। ਜਦੋਂ ਉਸਨੇ ਆਪਣਾ ਅਕਾਊਂਟ ਚੈੱਕ ਕੀਤਾ ਤਾਂ ਉਸ ਨੂੰ ਧੋਖਾਦੇਹੀ ਦਾ ਪਤਾ ਲੱਗਾ ਅਤੇ ਉਸਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8