ਕੁੱਟਮਾਰ ਕਰ ਕੇ ਨਕਦੀ ਅਤੇ ਸੋਨੇ ਦੀ ਚੇਨ ਕੀਤੀ ਚੋਰੀ

Monday, Dec 15, 2025 - 03:21 PM (IST)

ਕੁੱਟਮਾਰ ਕਰ ਕੇ ਨਕਦੀ ਅਤੇ ਸੋਨੇ ਦੀ ਚੇਨ ਕੀਤੀ ਚੋਰੀ

ਲੁਧਿਆਣਾ (ਰਾਜ): ਆਪਣੀ ਡਿਜ਼ਾਇਰ ਕਾਰ ’ਤੇ ਘਰ ਜਾ ਰਹੇ ਨੌਜਵਾਨ ਨੇ ਜਦ ਗਲੀ ’ਚ ਖੜ੍ਹੀ ਮਹਿੰਦਰਾ ਪਿਕਅਪ ਨੂੰ ਸਾਈਡ ’ਤੇ ਕਰਨ ਲਈ ਕਿਹਾ ਤਾਂ ਡਰਾਈਵਰ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰ ਕੇ ਉਸ ਤੋਂ ਨਕਦੀ ਅਤੇ ਸੋਨੇ ਦੀ ਚੇਨ ਵੀ ਚੋਰੀ ਕਰ ਲਈ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਮੋਹਨ ਸਿੰਘ ਦੀ ਸ਼ਿਕਾਇਤ ਤੇ ਮੁਲਜ਼ਮ ਮਨੀ ਅਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
 


author

Anmol Tagra

Content Editor

Related News