ਪੁਲਸ ਨੂੰ ਵੇਖ ਕੇ ਮੋਟਰਸਾਈਕਲ ਛੱਡ ਕੇ ਭੱਜਿਆ, ਨਾਜਾਇਜ਼ ਸ਼ਰਾਬ ਬਰਾਮਦ

04/12/2021 3:16:37 PM

ਫਿਰੋਜ਼ਪੁਰ (ਮਲਹੋਤਰਾ)- ਨਾਜਾਇਜ਼ ਸ਼ਰਾਬ ਲੈ ਕੇ ਆ ਰਿਹਾ ਇਕ ਵਿਅਕਤੀ ਪੁਲਸ ਦਾ ਨਾਕਾ ਵੇਖ ਕੇ ਮੋਟਰਸਾਈਕਲ ਛੱਡ ਕੇ ਭੱਜ ਗਿਆ। ਪੁਲਸ ਨੇ ਤਲਾਸ਼ੀ ਦੌਰਾਨ ਮੋਟਰਸਾਈਕਲ ਉਤੇ ਲੱਦੀ ਬੋਰੀ ਵਿਚੋਂ ਸ਼ਰਾਬ ਬਰਾਮਦ ਕੀਤੀ। ਥਾਣਾ ਸਿਟੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੀ ਅਗਵਾਈ ਵਿਚ ਟੀਮ ਨੇ ਕਾਲਜ ਦੇ ਕੋਲ ਚੌਕ ਵਿਚ ਨਾਕਾ ਲਾਇਆ ਹੋਇਆ ਸੀ ਤਾਂ ਗੋਲਬਾਗ ਵੱਲੋਂ ਮੋਟਰਸਾਈਕਲ ਤੇ ਆ ਰਿਹਾ ਵਿਅਕਤੀ, ਜਿਸ ਨੇ ਪਿੱਛੇ ਬੋਰੀ ਲੱਦੀ ਹੋਈ ਸੀ, ਨਾਕਾ ਵੇਖ ਕੇ ਮੋਟਰਸਾਈਕਲ ਉਥੇ ਹੀ ਛੱਡ ਕੇ ਗਲੀਆਂ ਦੇ ਰਸਤੇ ਭੱਜ ਗਿਆ। ਟੀਮ ਵੱਲੋਂ ਜਦ ਤਲਾਸ਼ੀ ਲਈ ਗਈ ਤਾਂ ਬੋਰੀ ਵਿਚੋਂ 40 ਬੋਤਲ ਨਜਾਇਜ਼ ਸ਼ਰਾਬ ਮਿਲੀ। ਇਸ ਸਬੰਧ ਵਿਚ ਅਣਪਛਾਤੇ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਸ਼ਰਾਬ ਅਤੇ ਮੋਟਰਸਾਈਕਲ ਜ਼ਬਤ ਕਰ ਲਈ ਗਈ ਹੈ।


shivani attri

Content Editor

Related News