ਸ੍ਰੀ ਮੁਕਤਸਰ ਸਾਹਿਬ ਪੁਲਸ ਵਲੋਂ 8 ਮਹੀਨਿਆਂ ’ਚ 695 ਮੁਕੱਦਮੇ ਦਰਜ, 1173 ਨਸ਼ਾ ਤਸਕਰ ਗ੍ਰਿਫ਼ਤਾਰ

Friday, Nov 07, 2025 - 06:17 PM (IST)

ਸ੍ਰੀ ਮੁਕਤਸਰ ਸਾਹਿਬ ਪੁਲਸ ਵਲੋਂ 8 ਮਹੀਨਿਆਂ ’ਚ 695 ਮੁਕੱਦਮੇ ਦਰਜ, 1173 ਨਸ਼ਾ ਤਸਕਰ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਵਲੋਂ ਤਿਆਰ ਕੀਤੀਆਂ ਪੁਲਸ ਟੀਮਾਂ ਜ਼ਿਲੇ ਅੰਦਰ ਰਾਤ-ਦਿਨ ਮਿਹਨਤ ਕਰਕੇ, ਸਰਚ ਮੁਹਿੰਮਾਂ ਅਤੇ ਨਾਕਾਬੰਦੀਆਂ ਰਾਹੀਂ ਵੱਖ-ਵੱਖ ਪਿੰਡਾਂ/ਵਾਰਡਾਂ ਵਿਚ ਨਸ਼ਾ ਤਸਕਰਾਂ ਦੀ ਪਹਿਚਾਣ ਕਰਕੇ, ਉਨ੍ਹਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਕੋਹੜ ਹੈ, ਜਿਸ ਨੂੰ ਜੜ੍ਹੋਂ ਖਤਮ ਕਰਨਾ ਜ਼ਰੂਰੀ ਹੈ। ਸ੍ਰੀ ਮੁਕਤਸਰ ਸਾਹਿਬ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਪਿਛਲੇ 8 ਮਹੀਨਿਆਂ ’ਚ ਐੱਨ.ਡੀ.ਪੀ.ਐੱਸ ਐਕਟ ਤਹਿਤ 695 ਮੁਕੱਦਮੇ ਦਰਜ ਕਰਕੇ 1173 ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 15.83 ਕਿਲੋਗ੍ਰਾਮ ਹੈਰੋਇਨ, 53.32 ਕਿੱਲੋਗ੍ਰਾਮ ਅਫੀਮ, 1557.2 ਕਿੱਲੋਗ੍ਰਾਮ ਪੋਸਤ, 68,487 ਨਸ਼ੀਲੀਆਂ ਗੋਲੀਆਂ, 134 ਨਸ਼ੀਲੀਆਂ ਸ਼ੀਸ਼ੀਆਂ, 1,18,036 ਪ੍ਰੀਗਾਬਾਲੀਨ ਕੈਪਸੂਲ ਅਤੇ 7,67,920/- ਡਰੱਗ ਮਨੀ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਸਬ ਡਵੀਜ਼ਨ ਵਾਇਜ਼

ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਚ 229 ਨਸ਼ਾ ਮਾਮਲੇ ਦਰਜ ਕੀਤੇ ਗਏ ਅਤੇ 368 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਪੁਲਸ ਨੇ 5.66 ਕਿ.ਗ੍ਰਾ. ਹੈਰੋਇਨ, 17.666 ਕਿ.ਗ੍ਰਾ. ਅਫੀਮ ਅਤੇ 722 ਕਿ.ਗ੍ਰਾ. ਪੋਸਤ, 16,622 ਨਸ਼ੀਲੀਆਂ ਗੋਲੀਆਂ , 70 ਲੀਟਰ ਸ਼ਰਾਬ, 1,91,420 ਰੁਪਏ ਡਰੱਗ ਮਨੀ ਅਤੇ 69,543 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਸਬ ਡਵੀਜ਼ਨ ਮਲੋਟ ਵਿਚ ਪੁਲਸ ਨੇ 179 ਕੇਸ ਦਰਜ ਕਰਕੇ 302 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਤੋਂ ਪੁਲਸ ਨੇ 6.63 ਕਿ.ਗ੍ਰਾ. ਹੈਰੋਇਨ, 24.086 ਕਿ.ਗ੍ਰਾ. ਅਫੀਮ ਅਤੇ 65.5 ਕਿ.ਗ੍ਰਾ. ਪੋਸਤ, 11,257 ਨਸ਼ੀਲੀ ਗੋਲੀਆਂ, 3,56,200 ਰੁਪਏ ਡਰੱਗ ਮਨੀ ਅਤੇ 6925 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਹੋਏ। ਸਬ ਡਵੀਜ਼ਨ ਲੰਬੀ ਵਿਚ 162 ਕੇਸ ਦਰਜ ਕੀਤੇ ਗਏ ਅਤੇ 264 ਵਿਅਕਤੀ ਗ੍ਰਿਫਤਾਰ ਕੀਤੇ ਗਏ। ਜਿੰਨ੍ਹਾਂ ਤੋਂ 2.16 ਕਿ.ਗ੍ਰਾ. ਹੈਰੋਇਨ, 8.768 ਕਿ.ਗ੍ਰਾ. ਅਫੀਮ ਅਤੇ 659.4 ਕਿ.ਗ੍ਰਾ. ਪੋਸਤ, 29,797 ਗੋਲੀਆਂ, 1,73,900 ਰੁਪਏ ਡਰੱਗ ਮਨੀ, 35,370 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਸਬ ਡਵੀਜ਼ਨ ਗਿੱਦੜਬਾਹਾ ਵਿਚ 125 ਨਸ਼ਾ ਮਾਮਲੇ ਦਰਜ ਹੋਏ ਅਤੇ 239 ਵਿਅਕਤੀ ਗ੍ਰਿਫਤਾਰ ਕੀਤੇ ਗਏ। ਪੁਲਸ ਨੇ 1.38 ਕਿ.ਗ੍ਰਾ. ਹੈਰੋਇਨ, 2.8 ਕਿ.ਗ੍ਰਾ. ਅਫੀਮ, 110.3 ਕਿ.ਗ੍ਰਾ. ਪੋਸਤ, 10,811 ਗੋਲੀਆਂ, 64 ਲੀਟਰ ਸ਼ਰਾਬ,  46,400 ਰੁਪਏ ਡਰੱਗ ਮਨੀ ਅਤੇ 6198 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ।

ਨਸ਼ਾ ਤਸਕਰਾਂ ਦੀਆਂ ਪ੍ਰੋਪਟੀਆਂ ਫਰੀਜ਼

ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਲੋਂ ਨਜਾਇਜ਼ ਵਸੀਲਿਆਂ ਰਾਹੀਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੈਰੀਫਾਈ ਕਰਨ ਉਪਰੰਤ 27 ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਕੰਪੀਟੈਂਟ ਅਥਾਰਟੀ ਪਾਸੋਂ ਫਰੀਜ ਕਰਵਾਇਆ ਗਿਆ। ਜਿਨ੍ਹਾਂ ਦੀ ਕੁੱਲ ਕੀਮਤ 3,46,11,398/- ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਹੋਰ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਵੈਰੀਫਾਈ ਕਰਵਾਇਆ ਜਾ ਰਿਹਾ ਹੈ।


author

Gurminder Singh

Content Editor

Related News