ਕੁੜੀਆਂ ਦਾ ਫ਼ੋਨ ਖੋਹ ਕੇ ਹੋ ਰਿਹਾ ਸੀ ਫ਼ਰਾਰ, ਲੋਕਾਂ ਨੇ ਕਾਬੂ ਕਰ ਕੇ ਕੀਤੀ ''ਸੇਵਾ''
Monday, Dec 02, 2024 - 12:45 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਦੀ ਜਮਾਲਪੁਰ ਕਲੋਨੀ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ, ਜਦੋਂ ਉੱਥੇ ਸਥਿਤ ਸ਼੍ਰੀ ਵਿਸ਼ਵਨਾਥ ਮੰਦਰ ਦੇ ਸਾਹਮਣੇ ਬਾਈਕ ਸਵਾਰ ਨੌਜਵਾਨਾਂ ਨੇ ਜਾ ਰਹੀਆਂ ਕੁੜੀਆਂ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।
ਪਰ ਇਸ ਦੌਰਾਨ ਕੁੜੀਆਂ ਨੇ ਦਲੇਰੀ ਦਿਖਾਉਂਦੇ ਨੇ ਉਸ ਦਾ ਵਿਰੋਧ ਕੀਤਾ ਤਾਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਮਗਰੋਂ ਉਕਤ ਨੌਜਵਾਨਾਂ 'ਚੋਂ ਇਕ ਕਾਬੂ ਆ ਗਿਆ, ਜਿਸ ਦਾ ਲੋਕਾਂ ਵੱਲੋਂ ਰੱਜ ਕੇ ਕੁਟਾਪਾ ਚਾੜ੍ਹਿਆ ਗਿਆ, ਜਦਕਿ ਉਸ ਦਾ ਮੋਟਰਸਾਈਕਲ ਸਵਾਰ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e