ਸੰਘਣੀ ਧੁੰਦ ਕਾਰਨ ਦਰਜਨ ਤੋਂ ਵੱਧ ਟਕਰਾਈਆਂ ਗੱਡੀਆਂ

Saturday, Dec 22, 2018 - 11:31 AM (IST)

ਸੰਘਣੀ ਧੁੰਦ ਕਾਰਨ ਦਰਜਨ ਤੋਂ ਵੱਧ ਟਕਰਾਈਆਂ ਗੱਡੀਆਂ

ਪਟਿਆਲਾ (ਇੰਦਰਜੀਤ ਬਖਸ਼ੀ)—ਰਾਜਪੁਰਾ ਦੇ ਕੋਲ ਪਿੰਡ ਸਰਾਏ ਬੰਜਾਰਾ 'ਚ ਦਰਜਨ ਤੋਂ ਵਧ ਗੱਡੀਆਂ ਟਕਰਾਉਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨੈਸ਼ਨਲ ਹਾਈਵੇਅ ਨੰਬਰ 1 'ਤੇ ਹੋਇਆ। ਜਿਸ ਦੇ ਕਾਰਨ ਕੁਝ ਸਮੇਂ ਲਈ ਯਾਤਾਯਾਤ ਵੀ ਪ੍ਰਭਾਵਿਤ ਰਿਹਾ।

ਜਾਣਕਾਰੀ ਮੁਤਾਬਕ ਕਿਸੇ ਦਾ ਵੀ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ। ਅੱਜ ਸਵੇਰੇ ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਹੋਇਆ, ਜਿਸ ਕਾਰਨ ਗੱਡੀਆਂ ਦੀ ਰਫਤਾਰ ਅੱਜ ਘੱਟ ਰਹੀ।


author

Shyna

Content Editor

Related News