ਬੱਸ ਦੀ ਬ੍ਰੇਕ ਲੱਗਣ ਨਾਲ 4 ਗੱਡੀਆਂ ਦੀ ਟੱਕਰ
Friday, Apr 24, 2026 - 06:26 PM (IST)
ਲੁਧਿਆਣਾ (ਸਿਆਲ): ਆਤਮ ਨਗਰ ਫ਼ਲਾਈਓਵਰ ਦੇ ਉੱਪਰ ਬੱਸ ਦੀ ਬ੍ਰੇਕ ਲੱਗਣ ਨਾਲ ਚਾਰ ਗੱਡੀਆਂ ਦੀ ਟੱਕਰ ਹੋ ਗਈ। ਇਸ ਕਾਰਨ ਫ਼ਲਾਈਓਵਰ ਉੱਪਰ ਕਈ ਕਿੱਲੋਮੀਟਰ ਲੰਮਾ ਜਾਮ ਲੱਗ ਗਿਆ।
ਮਿਲੀ ਜਾਣਕਾਰੀ ਮੁਤਾਬਕ, ਫ਼ਲਾਈਓਵਰ ਦੇ ਉੱਪਰ ਇਕ ਬੱਸ ਜਾ ਰਹੀ ਸੀ। ਬੱਸ ਚਾਲਕ ਵੱਲੋਂ ਬ੍ਰੇਕ ਲਗਾਉਣ ਨਾਲ ਉਸ ਦੇ ਮਗਰੋਂ ਆ ਰਹੀਆਂ ਗੱਡੀਆਂ ਆਪਸ ਵਿਚ ਟਕਰਾ ਗਈਆਂ, ਜਿਸ ਨਾਲ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਖ਼ਬਰ ਲਿਖੇ ਜਾਣ ਤਕ ਗੱਡੀਆਂ ਵਾਲੇ ਆਪਸ ਵਿਚ ਬਹਿਸਬਾਜ਼ੀ ਕਰ ਰਹੇ ਸਨ।
