ਪਿੰਡ ਲੱਡੀ ਦੀ ਪੰਚਾਇਤ ਕਾਂਗਰਸ ਛੱਡ ‘ਆਪ’ ਚ ਸ਼ਾਮਲ
Thursday, Feb 10, 2022 - 06:21 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ, ਦਲਜੀਤ ਸਿੰਘ ਬੇਦੀ) : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦ ਪਿੰਡ ਲੱਡੀ ਦੇ ਕਈ ਮੋਹਤਬਰ ਤੇ ਸਮੁੱਚੀ ਪੰਚਾਇਤ ਸਰਪੰਚ ਰਾਣਾ ਸਿੰਘ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ। ਨਰਿੰਦਰ ਕੌਰ ਭਰਾਜ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ 'ਚੋਂ ਇਕੋ ਆਵਾਜ] ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਦੇ 75 ਸਾਲਾਂ ਦੇ ਲੁੱਟ-ਖੁਸੱਟ ਦੇ ਰਾਜ ਤੋਂ ਛੁਟਕਾਰਾ ਪਾਉਣ ਲਈ 20 ਫਰਵਰੀ ਦੇ ਸੁਭਾਗੇ ਦਿਨ ਝਾੜੂ ਦਾ ਬਟਨ ਦਬੇ ਕੇ ਸੂਬੇ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਮਾਫੀਆ ਨਹੀਂ, ਪੰਜਾਬ ਨੂੰ ਚਾਹੀਦੀ ਇਮਾਨਦਾਰ ਸਰਕਾਰ : ਭਗਵੰਤ ਮਾਨ
ਭਰਾਜ ਨੇ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦੀ ਲੜਾਈ ਵਿਚ ਪੰਜਾਬ ਨੇ ਦੇਸ਼ ਦੀ ਅਗਵਾਈ ਕੀਤੀ ਸੀ, ਉਸੇ ਤਰ੍ਹਾਂ ਹੁਣ ਗੰਧਲੀ ਹੋਈ ਰਾਜਨੀਤੀ ਨੂੰ ਸਾਫ਼ ਕਰਨ ਲਈ ਪੰਜਾਬ ਦੇਸ਼ ਦੀ ਅਗਵਾਈ ਕਰੇਗਾ। ਇਸ ਮੌਕੇ ਸਰਪੰਚ ਰਾਣਾ ਸਿੰਘ ਸਮੇਤ ਮੌਜੂਦ ਪੰਚਾਂ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਪਿੰਡ ਦੀ ਪੰਚਾਇਤ ਨੂੰ ਕਦੇ ਪੰਚਾਇਤ ਸਮਝਿਆ ਹੀ ਨਹੀਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਲੱਡੀ ਹੀ ਨਹੀਂ ਬਲਕਿ ਪੂਰੇ ਇਲਾਕੇ 'ਚ ਭਰਾਜ ਦੇ ਹੱਕ ਪ੍ਰਚਾਰ ਕਰਨਗੇ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਤੋਂ ਇਲਾਵਾ ਕੁਲਵੰਤ ਸਿੰਘ, ਸੋਮਜੀਤ ਸਿੰਘ, ਹਰਦੀਪ ਕੌਰ, ਪ੍ਰਿਤਪਾਲ ਸਿੰਘ ਤੇ ਜਸਵਿੰਦਰ ਸਿੰਘ (ਸਾਰੇ ਪੰਚ) ਮੌਜੂਦ ਸਨ।
ਇਹ ਵੀ ਪੜ੍ਹੋ : ਟੱਪਰੀਵਾਸਾਂ ਨੂੰ ਸਰਕਾਰਾਂ ਦੀ ਮਾਰ, ਕਿੱਥੇ ਰਹਿ ਗਏ 5-5 ਮਰਲੇ ਦੇ ਪਲਾਟ? (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।