ਟਰੱਕ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਡਰਾਈਵਰ ਨਾਮਜ਼ਦ
Thursday, Dec 06, 2018 - 04:26 AM (IST)

ਰਾਜਪੁਰਾ, (ਨਿਰਦੋਸ਼, ਚਾਵਲਾ, ਮਸਤਾਨਾ)- ਰਾਜਪੁਰਾ ਦੇ ਇਕ ਨਜ਼ਦੀਕੀ ਪਿੰਡ ਦੇ ਟਰੱਕ ਮਾਲਕ ਦੇ ਟਰੱਕ ਨੂੰ ਡਰਾਈਵਰ ਵੱਲੋਂ ਖੁਰਦ-ਬੁਰਦ ਕਰਨ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਹੈ। ਪਿੰਡ ਪਹਿਰ ਕਲਾਂ ਵਾਸੀ ਇੰਦਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਅਰਣਾਏ ਕੁਰੂਕਸ਼ੇਤਰ (ਹਰਿਆਣਾ) ਵਾਸੀ ਸ਼ੇਰ ਸਿੰਘ ਉਸ ਦੇ ਟਰੱਕ ਤੇ ਡਰਾਈਵਰ ਸੀ। ਕੁੱਝ ਸਮਾਂ ਪਹਿਲਾਂ ਉਹ ਟਰੱਕ ਉੱਤੇ ਮਾਲ ਲੋਡ ਕਰ ਕੇ ਬਿਹਾਰ ਗਿਆ ਸੀ। ਅਜੇ ਤੱਕ ਵਾਪਸ ਨਹੀਂ ਆਇਆ। ਨਾ ਹੀ ਉਸ ਦਾ ਕੁੱਝ ਪਤਾ ਲੱਗਾ ਹੈ। ਉਸ ਨੂੰ ਸ਼ੱਕ ਹੈ ਕਿ ਉਸ ਨੇ ਟਰੱਕ ਨੂੰ ਖੁਰਦ-ਬੁਰਦ ਕਰ ਕੇ ਵੇਚ ਦਿੱਤਾ ਹੈ। ਪਡ਼ਤਾਲ ਦੇ ਬਾਅਦ ਸਦਰ ਪੁਲਸ ਨੇ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।