ਦਾਜ ਮੰਗਣ ਤੇ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਪਤੀ, ਸੱਸ ਤੇ ਜੇਠ ਨਾਮਜ਼ਦ

Monday, Dec 24, 2018 - 05:53 AM (IST)

ਦਾਜ ਮੰਗਣ ਤੇ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਪਤੀ, ਸੱਸ ਤੇ ਜੇਠ ਨਾਮਜ਼ਦ

ਲੁਧਿਆਣਾ, (ਵਰਮਾ)- ਦਾਜ ਲਈ  ਤੰਗ ਅਤੇ ਕੁੱਟ-ਮਾਰ ਕੀਤੇ ਜਾਣ ’ਤੇ  ਵਿਆਹੁਤਾ ਗੁਰਪ੍ਰੀਤ ਅਰੋਡ਼ਾ ਵਾਸੀ ਬੀ. ਸੀ. ਆਰ. ਪੀ. ਐੱਫ ਕਾਲੋਨੀ ਦੁੱਗਰੀ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ 18 ਮਈ 2018 ਨੂੰ ਲਿਖਤੀ ਸ਼ਿਕਾਇਤ ’ਤੇ ਆਪਣੇ ਪਤੀ, ਸੱਸ, ਨਣਾਨ, ਜਵਾਈ, ਜੇਠ, ਜੇਠਾਣੀ ਦੇ ’ਤੇ ਦੋਸ਼ ਲਾਉਂਦੇ ਹੋਏ ਕਿਹਾ  ਕਿ ਉਹ ਦਾਜ ਲਈ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਹਨ। ਗੁਰਪ੍ਰੀਤ ਅਰੋਡ਼ਾ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਵਿਆਹ 31 ਅਗਸਤ 2007 ਨੂੰ ਅਰੁਣ ਅਰੋਡ਼ਾ ਵਾਸੀ (ਗੁਰੂਗ੍ਰਾਮ ਹਰਿਆਣਾ) ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਵਾਲੇ ਮੈਨੂੰ ਦਾਜ ਲਈ ਪ੍ਰੇਸ਼ਾਨ ਕਰਨ ਲੱਗੇ। ਮੈਂ ਆਪਣਾ ਘਰ ਵਸਾਉਣ  ਲਈ ਆਪਣੇ ਸਹੁਰਿਆਂ ਦੇ ਹਰ ਜ਼ੁਲਮ ਸਹਿੰਦੀ ਰਹੀ। ਇੰਨਾਂ ਹੀ ਨਹੀਂ, ਮੇਰਾ ਪਤੀ ਨਸ਼ਾ ਕਰ ਕੇ ਮੇਰੇ ਨਾਲ ਅਤੇ ਆਪਣੇ ਮਾਸੂਮ ਲਡ਼ਕੇ ਨਾਲ ਕੁੱਟ-ਮਾਰ ਕਰਦਾ ਸੀ। ਉਹ ਆਪਣੇ ਘਰ ਵਾਲਿਆਂ ਦੇ ਕਹਿਣ ’ਤੇ ਮੈਨੂੰ ਦਾਜ ਹੋਰ ਲਿਆਉਣ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ  ਪ੍ਰੇਸ਼ਾਨ ਕਰਦਾ ਸੀ। ਮੇਰੇ ਮਾਪਿਆਂ ਨੇ ਉਨ੍ਹਾਂ ਦੀਆਂ ਕਈ ਮੰਗਾਂ ਨੂੰ ਪੂਰਾ ਵੀ ਕੀਤਾ ਪਰ ਹਰ ਵਾਰ ਕੋਈ ਨਵੀਂ ਮੰਗ ਰੱਖ ਦਿੰਦੇ ਸਨ। ਜਦ ਮੈਂ ਆਪਣੇ ਹੋਰ ਮੰਗਾਂ ਨੂੰ ਪੂਰਾ ਕਰਨ ਤੋਂ ਅਸਮਰੱਥਾ ਜਤਾਈ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਘਰੋਂ ਬਾਹਰ ਕੱਢ ਦਿੱਤਾ। 
 ਜਾਂਚ ਅਧਿਕਾਰੀ ਮੀਤ ਰਾਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਜੋ ਪੁਲਸ ਨੂੰ ਆਪਣੇ ਪਤੀ, ਸੱਸ, ਜੇਠ, ਜੇਠਾਣੀ, ਨਣਾਨ ਅਤੇ ਜਵਾਈ ਖਿਲਾਫ ਸ਼ਿਕਾਇਤ ਦਿੱਤੀ ਸੀ। ਉਸਦੀ ਜਾਂਚ ਕਰਨ ’ਤੇ ਸਿਰਫ ਪਤੀ ਅਰੁਣ ਅਰੋਡ਼ਾ, ਸੱਸ ਊਸ਼ਾ ਅਰੋਡ਼ਾ, ਜੇਠ ਸੁਨੀਲ ਅਰੋਡ਼ਾ ਖਿਲਾਫ ਦਾਜ ਖਾਤਰ ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ ਅਤੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News