ਨਿਗਮ ਨੇ ਸਡ਼ਕਾਂ ਤੋਂ ਹਟਵਾਏ ਕਬਜ਼ੇ, ਸਾਮਾਨ ਜ਼ਬਤ

01/12/2019 6:35:53 AM

ਪਟਿਆਲਾ, (ਜੋਸਨ, ਅਤਰੀ)- ਸ਼ਾਹੀ ਸ਼ਹਿਰ ਵਿਚ ਸਡ਼ਕਾਂ ’ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਰੂਪ ’ਚ ਕਬਜ਼ਿਆਂ ਨੂੰ ਹਟਵਾਉਣ ਲਈ ਨਿਗਮ ਪ੍ਰਸ਼ਾਸਨ ਦੀ ਲੈਂਡ ਬ੍ਰਾਂਚ ਸ਼ਾਖਾ ਵੱਲੋਂ ਕਾਰਵਾਈ ਕੀਤੀ ਗਈ। ਇਸ ਸਬੰਧੀ ਨਿਗਮ ਦੀ ਲੈਂਡ ਬ੍ਰਾਂਚ ਸ਼ਾਖਾ ਦੇ ਨਰੇਸ਼ ਬੌਬੀ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਨਿਗਮ ਪ੍ਰਸ਼ਾਸਨ ਨੂੰ ਸਡ਼ਕਾਂ ’ਤੇ ਨਾਜਾਇਜ਼ ਰੂਪ ਵਿਚ ਕੀਤੇ ਕਬਜ਼ਿਆਂ ਦੀ ਸ਼ਿਕਾਇਤ ਮਿਲ ਰਹੀ ਸੀ। ਅੱਜ ਕਾਰਵਾਈ ਕਰਦਿਆਂ ਐੈੱਸ. ਐੈੱਸ. ਟੀ. ਨਗਰ ਅਤੇ ਸਰਕਾਰੀ ਮਹਿੰਦਰਾ ਕਾਲਜ ਦੇ ਕੋਲੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਇਆ। ਕੁੱਝ ਲੋਕਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਲੋਕਾਂ ਵੱਲੋਂ ਸਡ਼ਕ ’ਤੇ ਆਪਣੇ ਟਰੈਕਟਰ-ਟਰਾਲੀ ਖਡ਼੍ਹੀ ਕਰ ਕੇ ਉਸ ਵਿਚ ਫਲ ਆਦਿ ਰੱਖੇ ਹੋਏ ਸਨ। ਉਨ੍ਹਾਂ ਨੂੰ ਭਵਿੱਖ ਵਿਚ ਸਡ਼ਕ ’ਤੇ ਕਬਜ਼ਾ ਨਾ ਕਰਨ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਪੂਰੀ ਕਾਰਵਾਈ ਵਿਚ ਨਿਗਮ ਦੀ ਲੈਂਡ ਬ੍ਰਾਂਚ ਸ਼ਾਖਾ ਦੇ ਸੁਪਰਡੈਂਟ ਰਵਦੀਪ ਸਿੰਘ ਤੇ ਇੰਸਪੈਕਟਰ ਰਵਿੰਦਰ ਸਿੰਘ ਤੋਂ ਇਲਾਵਾ ਪੁਲਸ ਪਾਰਟੀ ਮੌਜੂਦ ਸੀ।


KamalJeet Singh

Content Editor

Related News