ਮੁੰਬਈ : ਸੋਨਾ ਸਮੱਗਲਿੰਗ ਗਿਰੋਹ ਦਾ ਭਾਂਡਾ ਭੱਜਿਆ, 10.48 ਕਰੋੜ ਰੁਪਏ ਦਾ ਸਾਮਾਨ ਜ਼ਬਤ

04/25/2024 2:56:21 PM

ਮੁੰਬਈ, (ਭਾਸ਼ਾ)- ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ ਮੁੰਬਈ ਵਿਚ ਭਾਂਡਾ ਭੰਨਿਆ ਹੈ ਅਤੇ 10.48 ਕਰੋੜ ਰੁਪਏ ਦੀ ਕੀਮਤੀ ਧਾਤ, ਨਕਦੀ ਅਤੇ ਹੋਰ ਕੀਮਤੀ ਸਾਮਾਨ ਜ਼ਬਤ ਕੀਤਾ ਹੈ। ਡੀ. ਆਰ. ਆਈ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦੱਖਣੀ ਮੁੰਬਈ ’ਚ ਉਸ ਥਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਥੇ ਸੋਨਾ ਪਿਘਲਾਉਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਇੱਥੋਂ 2 ਅਫਰੀਕੀ ਨਾਗਰਿਕਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਡੀ. ਆਰ. ਆਈ. ਨੂੰ ਸੂਚਨਾ ਮਿਲੀ ਸੀ ਕਿ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਅਫ਼ਰੀਕਾ ਤੋਂ ਸਮੱਗਲਿੰਗ ਕੀਤੇ ਗਏ ਸੋਨੇ ਨੂੰ ਇੱਥੋਂ ਦੇ ਝਵੇਰੀ ਬਾਜ਼ਾਰ ਵਿਚ ਪਿਘਲਾਇਆ ਜਾ ਰਿਹਾ ਹੈ ਅਤੇ ਫਿਰ ਇਸਨੂੰ ਸਥਾਨਕ ਬਾਜ਼ਾਰ ਵਿਚ ਭੇਜਿਆ ਜਾ ਰਿਹਾ ਸੀ।


Rakesh

Content Editor

Related News