ਦਿੱਲੀ ਹਾਰਨ ਤੋਂ ਬਾਅਦ ਮੋਦੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ

02/12/2020 5:05:32 PM

ਨਾਭਾ (ਰਾਹੁਲ ਖੁਰਾਣਾ): ਇਕ ਪਾਸੇ ਦਿੱਲੀ 'ਚ ਆਪ ਦੀ ਜਿੱਤ ਹੋਈ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਝਟਕਾ ਦੇ ਦਿੱਤਾ ਹੈ। ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਨੂੰ ਇਹ ਜ਼ੋਰ ਦਾ ਝਟਕਾ ਬੜੇ ਜ਼ੋਰ ਨਾਲ ਲੱਗਾ ਹੈ। ਤੜਕ ਸਾਰ ਹੀ ਗੈਸ ਸਿਲੰਡਰਾਂ ਦੇ ਭਾਅ ਵਧਾ ਦਿੱਤੇ ਗਏ ਜੋ ਸਿਲੰਡਰ ਕੱਲ੍ਹ ਤੱਕ 731 ਰੁਪਏ ਦਾ ਮਿਲ ਰਿਹਾ ਸੀ। ਉਹ ਸਵੇਰ ਤੋਂ 876 ਰੁਪਏ ਦਾ ਮਿਲ ਰਿਹਾ ਹੈ, ਜਿਸ ਨਾਲ ਲੋਕਾਂ ਵਿਚ ਹਾਹਾਕਾਰ ਮਚ ਗਈ। ਹਾਲਾਂਕਿ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਰੇਟ ਵਧਾਇਆ ਗਿਆ ਹੈ ਪਰ ਇਕ ਵਾਰ ਤਾਂ ਤੁਹਾਡੀ ਜੇਬ ਤੋਂ 731 ਦੀ 876 ਰੁਪਏ ਜ਼ਰੂਰ ਜਾਣਗੇ। ਚਾਹੇ ਫਿਰ ਬਾਅਦ 'ਚ ਸਬਸਿਡੀ ਵਾਪਸ ਆ ਜਾਂਦੀ ਹੈ ਪਰ ਗਰੀਬ ਜਾਂ ਮੱਧ ਵਰਗੀ ਲੋਕਾਂ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਲੋਕ ਸਿਲੰਡਰ ਲੈਣ ਆਏ ਤਾਂ ਉਨ੍ਹਾਂ ਦਾ ਚਿਹਰਾ ਮੁਰਝਾਅ ਗਿਆ, ਕਿਉਂਕਿ ਸਿਲੰਡਰ ਦੀਆਂ ਕੀਮਤਾਂ ਵਿਚ ਕੀਤਾ ਗਿਆ ਇਹ ਵਾਧਾ ਮਾਮੂਲੀ ਨਹੀਂ ਹੈ। ਸਿਲੰਡਰ ਦੇ ਰੇਟ ਵਿਚ 145 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੋਕ ਕਾਫੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਮਹਿੰਗਾਈ ਕਾਰਨ ਦੋ ਵਕਤ ਦੀ ਰੋਟੀ ਖਾਣੀ ਮੁਸ਼ਕਿਲ ਹੋ ਚੁੱਕੀ ਹੈ।

ਖੈਰ ਲੋਕਾਂ ਦੀ ਜੇਬ ਨੂੰ ਰਗੜਾ ਲੱਗੇਗਾ ਤਾਂ ਉਹ ਆਪਣਾ ਗੁੱਸਾ ਤਾਂ ਕੱਢਣਗੇ ਹੀ। ਮਹਿੰਗਾਈ ਨੇ ਲੋਕਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ। ਸਿਲੰਡਰਾਂ ਦੀਆਂ ਕੀਮਤਾਂ ਨੂੰ ਲੱਗੀ ਇਹ ਅੱਗ ਹੋਰ ਕਿੰਨੀਂ ਭੜਕਦੀ ਹੈ। ਉਹ ਤਾਂ ਸਮਾਂ ਹੀ ਦੱਸੇਗਾ ਪਰ ਅੱਜ ਦੀ ਹਕੀਕਤ ਇਹੀ ਹੈ ਕਿ ਗਰੀਬਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।


Shyna

Content Editor

Related News