ਨਗਰ ਕੌਂਸਲ ਨੇ ਹਟਾਏ ਕਬਜ਼ੇ, ਦੁਕਾਨਦਾਰਾਂ ਕੀਤਾ ਵਿਰੋਧ

Wednesday, Oct 17, 2018 - 02:36 AM (IST)

ਨਗਰ ਕੌਂਸਲ ਨੇ ਹਟਾਏ ਕਬਜ਼ੇ, ਦੁਕਾਨਦਾਰਾਂ ਕੀਤਾ ਵਿਰੋਧ

ਬਾਘਾਪੁਰਾਣਾ, (ਰਾਕੇਸ਼)- ਕਸਬੇ ਅੰਦਰ ਨਗਰ ਕੌਂਸਲ ਵੱਲੋਂ ਅੱਜ ਸ਼ਾਮ  ਨੂੰ ਜਦੋਂ ਨਿਹਾਲ ਸਿੰਘ ਵਾਲਾ ਰੋਡ ’ਤੇ  ਦੁਕਾਨਾਂ ਅੱਗੇ ਪਿਆ ਸਾਮਾਨ ਚੁੱਕਿਆ ਜਾ ਰਿਹਾ ਸੀ, ਤਦ ਦੁਕਾਨਦਾਰਾਂ ਤੇ ਕੌਂਸਲ ਕਰਮਚਾਰੀਆਂ ’ਚ ਸਾਮਾਨ ਚੁੱਕਣ ਨੂੰ  ਲੈ  ਕੇ ਤਕਰਾਰ ਪੈਦਾ ਹੋ ਗਿਆ ਤੇ ਮਾਮਲਾ ਹੱਥੋਪਾਈ ਤੱਕ ਚਲਾ ਗਿਆ। ਦੁਕਾਨਦਾਰਾਂ ਨੇ ਸਾਮਾਨ ਲੱਧ ਰਹੀ ਕੌਂਸਲ ਦੀ ਟਰਾਲੀ ਰੋਕ ਕੇ ਕੌਂਸਲ ਤੇ ਪ੍ਰਸ਼ਾਸਨ ਖਿਲਾਫ  ਨਾਅਰੇਬਾਜ਼ੀ ਕੀਤੀ ਤੇ ਮਾਹੌਲ ਨੂੰ ਦੇਖ ਕੇ ਪੁਲਸ ਨੇ  ਉਥੋਂ ਕੰਮ ਨੂੰ ਇਕ ਵਾਰ ਰੋਕ ਦਿੱਤਾ ਤੇ ਪੁਲਸ ਮੁਲਾਜ਼ਮ ਵੱਡੀ ਗਿਣਤੀ ’ਚ ਪਹੁੰਚ ਗਏ ਸਨ ਪਰ ਇਸ ਦੌਰਾਨ ਕਰੀਬ ਦੋ ਘੰਟੇ ਰੌਲਾ-ਰੱਪਾ ਪੈਂਦਾ ਰਿਹਾ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। 
ਦੁਕਾਨਦਾਰਾਂ  ਤੇ ਰੇਹਡ਼ੀ-ਫਡ਼੍ਹੀ ਵਾਲਿਆਂ ਦਾ ਕਹਿਣਾ ਸੀ ਕਿ ਸਾਲ ਛਿਮਾਹੀ ਹੁੰਦੀ ਕਾਰਵਾਈ ਤੋਂ ਸਾਰੇ ਕਾਰੋਬਾਰੀ  ਦੁਖੀ ਹਨ ਤੇ ਜਿਸ ਤਰ੍ਹਾਂ ਸਾਮਾਨ ਬਾਜ਼ਾਰਾਂ ’ਚੋਂ ਚੁੱਕਿਆ ਗਿਆ ਹੈ ਉਹ ਸਰਾ-ਸਰਾ ਧੱਕੇਸ਼ਾਹੀ ਹੈ, ਜਿਸ ਨੂੰ ਸ਼ਹਿਰ ਦੇ ਵਪਾਰੀ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰ ਸਕਦੇ। ਭਾਰੀ ਇਕੱਠ ਦੌਰਾਨ  ਜਸਵਿੰਦਰ ਸਿੰਘ ਕਾਕਾ, ਰਾਜ ਕੁਮਾਰ ਰਾਜੂ ਨੇ ਕਿਹਾ ਕਿ ਕੌਂਸਲ ਚੁਣ-ਚੁਣ ਕੇ ਬਾਜ਼ਾਰਾਂ ਅੰਦਰ ਕਾਰਵਾਈ ਕਰ ਰਹੀ ਹੈ, ਜਦਕਿ ਸਫਾਈ ਤੇ ਸਹੂਲਤਾਂ ਦੇਣ ਪੱਖੋਂ ਮੂੰਹ ਵੱਟੀ ਬੈਠੀ ਹੈ। ਉਨ੍ਹਾਂ ਨੇ ਇਕ ਤਰਫਾ ਕਾਰਵਾਈ ਨਾ ਚਲਾਉਣ ਦੀ ਨਿੰਦਿਆ ਕਰਦਿਆਂ ਕਿਹਾ  ਕਿ ਪ੍ਰਸ਼ਾਸਨ ਇਕ ਪਾਸਿਓਂ ਲੱਗ ਕੇ ਸਾਮਾਨ ਚੁੱਕੇ ਨਹੀਂ ਤਾਂ ਗਰੀਬ ਦੁਕਾਨਦਾਰਾਂ ’ਤੇ ਕੌਂਸਲ ਦੀ ਹੋ ਰਹੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੁਖਤਾ ਜਗ੍ਹਾ ਦਿੱਤੀ ਜਾਵੇ। ਦੂਸਰੇ ਪਾਸੇ ਸਫਾਈ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਾਰਵਾਈ ਦੌਰਾਨ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ। 
 ਬਾਘਾਪੁਰਾਣਾ, (ਰਾਕੇਸ਼)-ਨਗਰ ਕੌਂਸਲ ਅਤੇ ਪੁਲਸ ਦੀ ਟੀਮ ਵੱਲੋਂ ਸਡ਼ਕਾਂ ’ਤੇ ਦੁਕਾਨਦਾਰਾਂ   ਵੱਲੋਂ ਕੀਤੇ  ਗਏ  ਨਾਜਾਇਜ਼ ਕਬਜ਼ਿਆਂ ਨੂੰ  ਹਟਾਇਆ  ਗਿਆ। ਟੀਮ ਵੱਲੋਂ ਬਾਜ਼ਾਰਾਂ ਅੰਦਰ ਸਡ਼ਕਾਂ ’ਤੇ ਪਏ ਸਾਮਾਨ ਨੂੰ ਟਰਾਲੀ ’ਚ ਲੱਧਿਆ ਗਿਆ।  ਟੀਮ  ਦਾ ਕਹਿਣਾ ਹੈ ਕਿ ਦੁਕਾਨਦਾਰ ਅਾਪਣੇ ਆਪ ਹੀ ਦੁਕਾਨਾਂ ਅੱਗਿਓਂ ਸਾਮਾਨ ਚੁੱਕ ਲੈਣ  ਨਹੀਂ  ਤਾਂ  ਕਾਰਵਾਈ  ਕੀਤੀ  ਜਾਵੇਗੀ।  ਇਸ ਦੌਰਾਨ ਸਡ਼ਕਾਂ ਤੋਂ ਰੇਹਡ਼ੀਆਂ  ਤੇ ਫਡ਼੍ਹੀਆਂ ਨੂੰ ਪਾਸੇ ਕਰਵਾਇਆ ਗਿਆ ਅਤੇ ਸਡ਼ਕਾਂ ’ਤੇ ਖੰਭਿਆਂ ’ਤੇ ਲੱਗੇ ਬੋਰਡ ਉਤਾਰੇ ਗਏ। ਐੱਸ. ਡੀ. ਐੱਮ. ਸਵਰਨਜੀਤ ਕੌਰ ਨੇ ਦੱਸਿਆ ਕਿ ਸ਼ਹਿਰ ਅੰਦਰ ਟ੍ਰੈਫਿਕ ਸਿਸਟਮ ਨੂੰ ਠੀਕ ਕਰਨ ਲਈ ਕਿਸੇ ਵੀ ਸਡ਼ਕ ’ਤੇ  ਨਾਜਾਇਜ਼ ਕਬਜ਼ੇ ਨਹੀਂ ਰਹਿਣ ਦਿੱਤੇ ਜਾਣਗੇ। ਇਸ  ਦੌਰਾਨ ਪ੍ਰਦੀਪ ਕੁਮਾਰ ਜੇ. ਈ., ਸੰਦੀਪ ਕੁਮਾਰ,  ਹਰਦੀਪ ਸਿੰਘ, ਟ੍ਰੈਫਿਕ ਪੁਲਸ ਦੇ ਕਰਮਚਾਰੀ ਇੰਚਾਰਜ ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਦੀ ਸਮੁੱਚੀ ਟੀਮ ਸ਼ਾਮਲ ਸੀ। 
 ਬਾਘਾਪੁਰਾਣਾ, (ਰਾਕੇਸ਼)-ਨਗਰ ਕੌਸਲ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਮ ਹੇਠ ਕੀਤੀ ਗਈ ਕਾਰਵਾਈ ਖਿਲਾਫ ਤਮਾਮ ਵਪਾਰੀ ਵਰਗ ਨੇ 17 ਅਕਤੂਬਰ ਨੂੰ ਅੱਜ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਕਰ ਕੇ ਬਾਜ਼ਾਰਾਂ ਅੰਦਰ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਹੈ। ਅੱਜ ਦੇਰ ਸ਼ਾਮ ਨੂੰ ਵਪਾਰੀਆ, ਰੇਹਡ਼ੀ ਫਡ਼ੀ ਮਾਲਕਾ ਨੇ ਕੌਂਸਲ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਜਿੰਨਾਂ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਵਪਾਰੀ ਵਰਗ ਸਡ਼ਕਾਂ ’ਤੇ ਰਹੇਗਾ। ਇਸ ਮੌਕੇ ਵਿਨੋਦ ਗੂੰਬਰ, ਮਨਦੀਪ ਕੱਕਡ਼ ਸਮੇਤ 100 ਤੋਂ ਵੱਧ ਲੋਕ ਸ਼ਾਮਲ ਸਨ।   


Related News