ਨਾਬਾਲਗ ਨਾਲ ਲਿਵ ਇਨ ''ਚ ਰਹਿ ਰਿਹਾ ਮੁੰਡਾ, ਹਾਈਕੋਰਟ ਨੇ ਕਿਹਾ- ਨਤੀਜਾ ਭੁਗਤਣ ਲਈ ਤਿਆਰ ਰਹੇ
Tuesday, Jan 02, 2024 - 04:19 PM (IST)
ਚੰਡੀਗੜ੍ਹ- ਨਾਬਾਲਗ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਸੁਰੱਖਿਆ ਮੰਗਣਾ ਨੌਜਵਾਨ ਨੂੰ ਭਾਰੀ ਪੈ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਨਸਾ ਪੁਲਸ ਨੂੰ ਅਗਲੀ ਪੇਸ਼ੀ 'ਚ ਦੋਵੇਂ ਕੁੜੀ ਅਤੇ ਮੁੰਡੇ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਨੌਜਵਾਨ ਹੁਣ ਨਤੀਜੇ ਭੁਗਤਣ ਲਈ ਤਿਆਰ ਰਹੇ।
ਇਹ ਵੀ ਪੜ੍ਹੋ : ਮਾਝਾ ਜ਼ੋਨ 'ਚ ਪੈਟਰੋਲ ਦੀ ਕਿੱਲਤ ਨਾਲ ਕੰਮ ਪਿਆ ਮੰਦਾ, ਪੰਪਾਂ ਦੇ ਬਾਹਰ ਲੱਗੇ ਇਹ ਨੋਟਿਸ ਬੋਰਡ
ਪਟੀਸ਼ਨ ਦਾਇਰ ਕਰਦੇ ਹੋਏ ਸੰਗਰੂਰ ਨਿਵਾਸੀ ਲਵਪ੍ਰੀਤ ਸਿੰਘ ਅਤੇ ਨਾਬਾਲਗ ਨੇ ਹਾਈਕੋਰਟ ਨੂੰ ਦੱਸਿਆ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ। 10 ਦਸੰਬਰ 2023 ਤੋਂ ਦੋਵੇਂ ਲਿਵ-ਇਨ 'ਚ ਰਹਿ ਰਹੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਰਿਸ਼ਤੇ ਦੇ ਖ਼ਿਲਾਫ਼ ਹਨ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਹਾਈ ਕੋਰਟ ਨੇ ਜਦੋਂ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕੁੜੀ ਦੀ ਜਨਮ ਮਿਤੀ 26 ਮਾਰਚ 2007 ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪੈਟਰੋਲ ਪੰਪਾਂ 'ਤੇ ਪਿਆ ਕਾਲ, ਦੋ ਕੁ ਘੰਟਿਆਂ 'ਚ ਮੁਕਾ ਪੰਪਾਂ ਤੋਂ ਪੈਟਰੋਲ-ਡੀਜ਼ਲ
ਅਦਾਲਤ ਨੇ ਕਿਹਾ ਕਿ ਫਿਲਹਾਲ ਕੁੜੀ ਦੀ ਉਮਰ ਸਿਰਫ 18 ਸਾਲ 9 ਮਹੀਨੇ ਹੈ ਅਤੇ ਇਸ ਲਈ ਉਹ ਨਾਬਾਲਗ ਹੈ। ਇਸ ਮਾਮਲੇ 'ਚ ਹੁਣ ਹਾਈਕੋਰਟ ਨੇ ਮਾਨਸਾ ਪੁਲਸ ਨੂੰ ਅਗਲੀ ਸੁਣਵਾਈ 'ਤੇ ਦੋਵਾਂ ਨੂੰ ਹਾਈਕੋਰਟ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ 'ਚ ਇਸ ਪਟੀਸ਼ਨ ਦੀ ਵੈਧਤਾ 'ਤੇ ਫ਼ੈਸਲਾ ਲਿਆ ਜਾਵੇਗਾ ਅਤੇ ਨਾਬਾਲਗ ਕੁੜੀ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ 'ਤੇ ਨੌਜਵਾਨ ਦੇ ਇਸ ਨਤੀਜਿਆਂ 'ਤੇ ਵੀ ਫ਼ੈਸਲਾ ਲਿਆ ਜਾਵੇਗਾ। ਅਦਾਲਤ ਦੇ ਇਸ ਹੁਕਮ ਨੂੰ ਸਬੰਧਤ ਜ਼ਿਲ੍ਹੇ ਦੀ ਪੁਲਸ ਨੂੰ ਭੇਜਿਆ ਹੈ। ਇਸ ਤੋਂ ਬਾਅਦ ਅਦਾਲਤ ਫ਼ੈਸਲਾ ਲਵੇਗੀ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8