ਮੰਦਭਾਗੀ ਖ਼ਬਰ ; ਨਾਬਾਲਗ ਬੱਚੀਆਂ ਨੇ ਸਲਫਾਸ ਨਿਗਲ ਕੇ ਮੁਕਾਈ ਆਪਣੀ ਜੀਵਨਲੀਲਾ

Tuesday, Nov 05, 2024 - 03:12 AM (IST)

ਮੰਦਭਾਗੀ ਖ਼ਬਰ ; ਨਾਬਾਲਗ ਬੱਚੀਆਂ ਨੇ ਸਲਫਾਸ ਨਿਗਲ ਕੇ ਮੁਕਾਈ ਆਪਣੀ ਜੀਵਨਲੀਲਾ

ਜਲੰਧਰ (ਮਹੇਸ਼)– ਜ਼ਿਲ੍ਹੇ ਦੇ ਪਿੰਡ ਧੀਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਨਾਬਾਲਗ ਬੱਚੀਆਂ ਨੇ ਸਲਫਾਸ ਦੀਆਂ ਗੋਲ਼ੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। 

ਬੱਚੀਆਂ ਦੀ ਮਾਂ ਅਮਨਦੀਪ ਕੌਰ ਪਤਨੀ ਸਵ. ਜਸਪਾਲ ਸਿੰਘ ਨਿਵਾਸੀ ਬਾਈਪਾਸ ਰੋਡ ਨੇੜੇ ਕੁਸ਼ਟ ਆਸ਼ਰਮ, ਥਾਣਾ ਸਿਟੀ ਕਪੂਰਥਲਾ, ਹਾਲ ਵਾਸੀ ਗਲੀ ਨੰਬਰ 3, ਪਿੰਡ ਧੀਣਾ, ਥਾਣਾ ਸਦਰ ਜਮਸ਼ੇਰ, ਜ਼ਿਲ੍ਹਾ ਜਲੰਧਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਲੜਕੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹ ਜੌਨਸਨ ਉਰਫ਼ ਲਾਡੀ ਪੁੱਤਰ ਵਿਲਸਨ ਨਿਵਾਸੀ ਪਿੰਡ ਫੋਲੜੀਵਾਲ ਜਲੰਧਰ ਦੇ ਆਟੋ ਵਿਚ ਬਿਠਾ ਕੇ ਸ਼੍ਰੀ ਰਾਮ ਨਿਊਰੋ ਸੈਂਟਰ ਹਸਪਤਾਲ ਲਾਜਪਤ ਨਗਰ ਜਲੰਧਰ ਵਿਚ ਲੈ ਕੇ ਗਈ, ਜਿੱਥੇ ਇਲਾਜ ਦੌਰਾਨ ਅਗਲੇ ਦਿਨ ਦੋਵਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਦੀਵਾਲੀ ਵਾਲੀਆਂ ਲਾਈਟਾਂ ਚੋਰੀ ਕਰਨ ਆ ਗਿਆ ਚੋਰ, ਨੌਜਵਾਨ ਨੇ ਦੇਖਿਆ ਤਾਂ ਚਲਾ'ਤੀ ਗੋ.ਲ਼ੀ

ਹਸਪਤਾਲ ਦੀ ਰਿਪੋਰਟ ਮੁਤਾਬਕ ਵੀ ਉਸ ਦੀਆਂ ਦੋਵਾਂ ਬੱਚੀਆਂ ਦੀ ਮੌਤ ਸਲਫਾਸ ਦੀਆਂ ਗੋਲੀਆਂ ਖਾਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦੀਆਂ ਬੇਟੀਆਂ ਹਰਪ੍ਰੀਤ ਕੌਰ (15) ਅਤੇ ਲਕਸ਼ਮੀ (13) ਨੇ ਗੁਰਵਿੰਦਰ ਕੌਰ ਕੰਚਨ ਉਰਫ ਗੋਗੀ ਪਤਨੀ ਰੋਸ਼ਨ ਲਾਲ ਨਿਵਾਸੀ ਪਿੰਡ ਭੁਲਾਣਾ, ਥਾਣਾ ਸਦਰ ਕਪੂਰਥਲਾ ਅਤੇ ਉਸ ਦੇ ਲੜਕੇ ਤੋਂ ਇਲਾਵਾ ਐੱਨ.ਆਰ.ਆਈ. ਬਲਬੀਰ ਸਿੰਘ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ।

ਉਹ ਗੁਰਵਿੰਦਰ ਕੌਰ ਕੰਚਨ ਉਰਫ ਗੋਗੀ ਦੇ ਡਰ ਕਾਰਨ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀਆਂ ਸਨ, ਜਿਸ ’ਤੇ ਥਾਣਾ ਸਦਰ ਦੀ ਪੁਲਸ ਨੇ ਤਿੰਨਾਂ ਖ਼ਿਲਾਫ਼ 108 ਤੇ 3(5) ਬੀ.ਐੱਨ.ਐੱਸ. ਤਹਿਤ 218 ਨੰਬਰ ਐੱਫ.ਆਈ.ਆਰ. ਦਰਜ ਕਰ ਲਈ। ਐੱਸ.ਐੱਚ.ਓ. ਸਦਰ ਸੁਰੇਸ਼ ਕੁਮਾਰ ਨੇ ਕਿਹਾ ਕਿ ਪੁਲਸ ਨੇ ਗੁਰਵਿੰਦਰ ਕੌਰ ਅਤੇ ਬਲਬੀਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।

ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News