ਜਿੰਮ ਕਰਕੇ ਹੋ ਰਿਹਾ ਸੀ ਤਕੜਾ, ਸਭ ਸੁਫ਼ਨੇ ਅਧੂਰੇ ਰਹਿ ਜਾਣਗੇ, ਕਦੇ ਸੋਚਿਆ ਨਾ ਸੀ
Thursday, Nov 07, 2024 - 10:23 AM (IST)
ਫਾਜ਼ਿਲਕਾ : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਖ਼ੌਫ਼ਨਾਕ ਹਾਦਸੇ ਦੌਰਾਨ ਜਵਾਨ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਕੁਸ਼ (18) ਵਜੋਂ ਹੋਈ ਹੈ। ਇਹ ਹਾਦਸਾ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਟੱਕਰ ਦੌਰਾਨ ਵਾਪਰਿਆ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਅੰਕੁਸ਼ 12ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਨਾਲ ਹੀ ਕਈ ਤਰ੍ਹਾਂ ਦੇ ਕੋਰਸ ਵੀ ਕਰ ਰਿਹਾ ਸੀ। ਉਸ ਨੇ ਜਿੰਮ ਜੁਆਇਨ ਕੀਤੀ ਹੋਈ ਸੀ ਅਤੇ ਬਾਹਰ ਜਾਣ ਦੀ ਤਿਆਰੀ 'ਚ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਸਰਪੰਚ ਭਲਕੇ ਚੁੱਕਣਗੇ ਸਹੁੰ, ਅਧਿਕਾਰੀਆਂ ਨੂੰ ਖ਼ਾਸ ਨਿਰਦੇਸ਼ ਜਾਰੀ
ਜਦੋਂ ਉਹ ਜਿੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਅੰਕੁਸ਼ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ-ਟਰਾਲੀ ਚਾਲਕ ਨਸ਼ੇ ਦੀ ਹਾਲਤ 'ਚ ਸੀ। ਚੜ੍ਹਦੀ ਜਵਾਨੀ ਪੁੱਤ ਦੀ ਮੌਤ ਨੇ ਮਾਪਿਆਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਮ੍ਰਿਤਕ ਦੇ ਮਾਪੇ ਪੂਰੀ ਤਰ੍ਹਾਂ ਬੇਸੁੱਧ ਹੋ ਗਏ ਅਤੇ ਉਨ੍ਹਾਂ ਨੂੰ ਆਪਣੀ ਕੋਈ ਸੂਝ ਨਹੀਂ ਰਹੀ।
ਇਹ ਵੀ ਪੜ੍ਹੋ : ਪੀਕ ਸੀਜ਼ਨ 'ਤੇ ਇਹ ਬੀਮਾਰੀ! ਪੁਲਸ ਕਰ ਰਹੀ ਮਰੀਜ਼ਾਂ ਦੀ ਮਦਦ
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਕੁਸ਼ ਜਿੰਮ ਕਰਕੇ ਚੰਗੀ ਸਿਹਤ ਬਣਾ ਰਿਹਾ ਸੀ ਅਤੇ ਨਸ਼ਿਆਂ ਤੋਂ ਦੂਰ ਸੀ। ਉਹ ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਭਾਣਾ ਵਾਪਰ ਗਿਆ। ਫਿਲਹਾਲ ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8