ਕੁੜੀ ਨੇ ਗੰਦੇ ਇਸ਼ਾਰਿਆਂ ਨਾਲ ਪਹਿਲਾਂ ਰੋਕਿਆ ਮੁੰਡਾ, ਫਿਰ ਸੁੰਨਸਾਨ ਜਗ੍ਹਾ ''ਤੇ ਲਿਜਾ ਕੇ...

Tuesday, Nov 05, 2024 - 11:16 AM (IST)

ਕੁੜੀ ਨੇ ਗੰਦੇ ਇਸ਼ਾਰਿਆਂ ਨਾਲ ਪਹਿਲਾਂ ਰੋਕਿਆ ਮੁੰਡਾ, ਫਿਰ ਸੁੰਨਸਾਨ ਜਗ੍ਹਾ ''ਤੇ ਲਿਜਾ ਕੇ...

ਮੋਹਾਲੀ (ਸੰਦੀਪ) : ਗੋਬਿੰਦਗੜ੍ਹ ਦੇ ਇਕ ਵਪਾਰੀ ਨੂੰ ਰਸਤੇ ’ਚ ਰੋਕ ਕੇ ਉਸ ਦੀ ਕੁੱਟਮਾਰ ਕਰਨ, ਉਸ ਦੀ ਥਾਰ, ਆਈਫੋਨ ਅਤੇ ਸੋਨੇ ਦਾ ਬ੍ਰੈਸਲੇਟ ਲੁੱਟਣ ਤੇ ਹੋਰ ਮਾਮਲਿਆਂ ’ਚ ਪੀੜਤ ਤੋਂ ਆਈ-20 ਕਾਰ ਲੁੱਟਣ ਦੇ ਮਾਮਲੇ ਦਾ ਖ਼ੁਲਾਸਾ ਕਰਦਿਆਂ ਪੁਲਸ ਨੇ ਇਕ ਔਰਤ ਸਮੇਤ ਗਿਰੋਹ ਦੇ ਕੁੱਲ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਠਿੰਡਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ, ਜਸਪਾਲ ਸਿੰਘ, ਸੋਹਾਣਾ ਦੇ ਵਿਕਰਮ ਸਿੰਘ, ਗੁਰਪ੍ਰੀਤ ਸਿੰਘ, ਚੰਡੀਗੜ੍ਹ ਸੈਕਟਰ-35 ਦੇ ਅੰਗਦਜੋਤ ਸਿੰਘ ਅਤੇ ਉਸ ਦੀ ਮਹਿਲਾ ਸਾਥੀ ਕਸ਼ਮੀਰ ਤੇ ਮੌਜੂਦਾ ਸਮੇਂ ਵਿਚ ਮਟੌਰ ਵਿਚ ਰਹਿਣ ਵਾਲੀ ਸ਼ਮਾ ਖਾਨ ਵਜੋਂ ਹੋਈ ਹੈ। ਸੋਹਾਣਾ ਥਾਣਾ ਪੁਲਸ ਨੇ ਲੁੱਟ-ਖੋਹ ਦੇ ਦੋ ਵੱਖ-ਵੱਖ ਮਾਮਲਿਆਂ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਇਕ ਮਾਮਲੇ ਨੂੰ 3 ਨਵੰਬਰ ਤੇ ਦੂਜੇ ਮਾਮਲੇ ਨੂੰ 26 ਅਕਤੂਬਰ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦੋਵਾਂ ਮਾਮਲਿਆਂ ’ਚ ਮੁਲਜ਼ਮਾਂ ਕੋਲੋਂ ਇਕ ਥਾਰ, ਇਕ ਆਈ-20 ਕਾਰ, ਇਕ ਸਵਿਫਟ ਡਿਜ਼ਾਇਰ ਕਾਰ ਅਤੇ ਇਕ .315 ਬੋਰ ਦਾ ਦੇਸੀ ਪਿਸਤੌਲ ਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਪੁਲਸ ਟੀਮ ਨੇ ਡੀ.ਆਈ.ਜੀ. ਰੋਪੜ ਰੇਂਜ ਨੀਲਾਂਬਰੀ ਜਗਦਾਲੇ, ਐੱਸ.ਐੱਸ.ਪੀ. ਦੀਪਕ ਪਾਰੀਕ ਦੀ ਨਿਗਰਾਨੀ ਹੇਠ ਇਸ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ 7 ਨਵੰਬਰ ਦੀ ਛੁੱਟੀ !

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਨੀਲਾਂਬਰੀ ਜਗਦਾਲੇ ਨੇ ਦੱਸਿਆ ਕਿ 3 ਨਵੰਬਰ ਤੜਕੇ ਕਰੀਬ 4 ਵਜੇ ਗੋਬਿੰਦਗੜ੍ਹ ਦਾ ਰਹਿਣ ਵਾਲਾ ਦੀਪਕ ਅਗਰਵਾਲ ਆਪਣੀ ਮਹਿਲਾ ਦੋਸਤ ਨਾਲ ਥਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਸੈਕਟਰ 77 ’ਚ ਲਾਈਟ ਪੁਆਇੰਟ ਰਾਧਾ ਸੁਆਮੀ ਡੇਰੇ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਮਾਰੂਤੀ ਕਾਰ ਉਨ੍ਹਾਂ ਦੀ ਕਾਰ ਅੱਗੇ ਆ ਕੇ ਰੁਕ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, 3 ਤੋਂ 4 ਅਣਪਛਾਤੇ ਨੌਜਵਾਨ ਮਾਰੂਤੀ ਕਾਰ ’ਚੋਂ ਉਤਰੇ ਤੇ ਉਸ ਨੂੰ ਜ਼ਬਰਦਸਤੀ ਕਾਰ ’ਚੋਂ ਉਤਾਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਉਸ ਦੀ ਥਾਰ, ਆਈਫੋਨ ਤੇ ਸੋਨੇ ਦਾ ਬ੍ਰੈਸਲੇਟ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਸੋਹਾਣਾ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ’ਤੇ ਕੰਮ ਕਰ ਰਹੀ ਕ੍ਰਾਈਮ ਬ੍ਰਾਂਚ ਤੇ ਥਾਣਾ ਸਦਰ ਦੀ ਪੁਲਸ ਨੇ ਇਸ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਇਹ ਵੀ ਪੜ੍ਹੋ : ਇਸ ਪਿੰਡ ਨੇ 10 ਜੀਆਂ ਵਾਲੇ ਪਰਿਵਾਰ ਨੂੰ ਪਿੰਡ ਛੱਡਣ ਲਈ ਕਿਹਾ, ਦੋ ਦਿਨਾਂ ਦਾ ਦਿੱਤਾ ਸਮਾਂ

ਇਕ ਹੋਰ ਮਾਮਲੇ ’ਚ ਲੁੱਟੀ ਸੀ ਆਈ-20 ਕਾਰ

ਡੀ.ਆਈ.ਜੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਆਪਣੀ ਮਹਿਲਾ ਸਾਥੀ ਦੀ ਮਦਦ ਨਾਲ ਏਅਰਪੋਰਟ ਰੋਡ ’ਤੇ ਆਈ-20 ਕਾਰ ਲੁੱਟੀ ਸੀ। ਮੁਲਜ਼ਮਾਂ ਦੀ ਮਹਿਲਾ ਸਾਥੀ ਨੇ ਪਹਿਲਾਂ ਕਾਰ ਚਾਲਕ ਨੂੰ ਲੁਭਾਇਆ ਤੇ ਸੁੰਨਸਾਨ ਜਗ੍ਹਾ ’ਤੇ ਰੋਕ ਲਿਆ, ਜਿੱਥੇ ਪਹਿਲਾਂ ਤੋਂ ਹੀ ਤਿਆਰ ਬੈਠੇ ਉਸ ਦੇ ਸਾਥੀਆਂ ਨੇ ਪੀੜਤ ਨੂੰ ਘੇਰ ਲਿਆ ਤੇ ਡਰਾ ਧਮਕਾ ਕੇ ਉਸ ਦੀ ਕਾਰ ਲੁੱਟ ਲਈ। ਇਸ ਸਬੰਧੀ ਥਾਣਾ ਸੋਹਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।

ਸ਼ਿਕਾਰ ਨੂੰ ਲੁਭਾਉਣ ਲਈ ਕਰਦੇ ਸਨ ਔਰਤ ਦੀ ਵਰਤੋਂ

ਡੀ.ਆਈ.ਜੀ. ਨੇ ਦੱਸਿਆ ਕਿ ਇਹ ਗਿਰੋਹ ਆਪਣੀ ਮਹਿਲਾ ਸਾਥੀ ਦੀ ਮਦਦ ਨਾਲ ਪਹਿਲਾਂ ਪੀੜਤਾ ਨੂੰ ਵਰਗਲਾ ਲੈਂਦੇ ਸਨ, ਜਿਸ ਤੋਂ ਬਾਅਦ ਮਹਿਲਾ ਮੁਲਜ਼ਮ ਪੀੜਤ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਜਾਂਦੀ ਸੀ, ਜਿੱਥੇ ਗੈਂਗ ਦੇ ਹੋਰ ਸਾਥੀ ਪਹਿਲਾਂ ਤੋਂ ਹੀ ਤਿਆਰ ਬੈਠੇ ਹੁੰਦੇ ਸਨ ਤੇ ਮੌਕਾ ਮਿਲਦਿਆਂ ਹੀ ਸਾਰੇ ਮੈਂਬਰ ਜ਼ਬਰਦਸਤੀ ਕਾਰ ’ਚ ਦਾਖ਼ਲ ਹੋ ਕੇ ਪੀੜਤ ਨੂੰ ਧਮਕਾ ਕੇ ਉਸ ਦੀ ਕੁੱਟਮਾਰ ਕਰਦਿਆਂ ਉਸ ਦੀ ਕਾਰ, ਨਕਦੀ ਤੇ ਕੀਮਤੀ ਸਾਮਾਨ ਲੁੱਟ ਲੈਂਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News