ਮਾਂ ਦਿਵਸ ਮੌਕੇ ਬੱਚਿਆਂ ਨੇ ਸੌਹਣੇ-ਸੌਹਣੇ ਕਾਰਡ ਬਣਾ ਕੇ ਆਪਣੇ ਆਪਣੀ ਮਾਂ ਨਾਲ ਕੀਤਾ ਪਿਆਰ ਦਾ ਇਜ਼ਹਾਰ
Saturday, May 08, 2021 - 02:54 PM (IST)
ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਅਤੇ ਇਲਾਕੇ ’ਚ ਅੱਜ ਮਾਂ ਦਿਵਸ ਮੌਕੇ ਜਿਥੇ ਬੱਚਿਆਂ ਨੇ ਆਪਣੇ ਹੱਥੀ ਸੌਹਣੇ-ਸੌਹਣੇ ਕਾਰਡ ਬਣਾ ਕੇ ਆਪਣੀਆਂ ਮਾਵਾਂ ਨੂੰ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਉਥੇ ਆਮ ਵਿਅਕਤੀਆਂ ਵੱਲੋਂ ਆਪਣੀਆਂ ਮਾਵਾਂ ਦੇ ਪੈਰੀ ਹੱਥ ਲਗਾ ਕੇ ਜਿਥੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਥੇ ਨਾਲ ਪ੍ਰਮਾਤਮਾਂ ਅੱਗੇ ਆਪਣੀਆਂ ਮਾਵਾਂ ਦੀ ਲੰਬੀ ਉਮਰ ਲਈ ਅਰਦਾਸ,ਪ੍ਰਥਾਨਾ ਕੀਤੀ।
ਇਹ ਵੀ ਪੜ੍ਹੋ: ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ
ਹਰ ਬੱਚੇ ਦੀ ਜਿੰਦਗੀ ’ਚ ਮਾਂ ਹੀ ਸਭ ਤੋਂ ਵੱਧ ਮਹੱਤਵ ਰੱਖਦੀ ਹੈ। ਮਾਂ ਜਨਮ ਤੋਂ ਪਹਿਲਾਂ 9 ਮਹੀਨੇ ਬੱਚੇ ਦੀ ਆਪਣੀ ਕੁੱਖ ’ਚ ਵੀ ਬਹੁਤ ਕਠਨਾਈਆਂ ਦਾ ਸਹਾਮਣਾ ਕਰਕੇ ਉਸ ਦੀ ਪੂਰੀ ਦੇਖ ਭਾਲ ਕਰਦੀ ਹੈ ਅਤੇ ਫ਼ਿਰ ਜਨਮ ਦੇਣ ਤੋਂ ਉਪਰੰਤ ਉਸ ਦਾ ਪੂਰਾ ਪਾਲਣ ਪੋਸ਼ਣ ਕਰਨ ਦੇ ਨਾਲ-ਨਾਲ ਬੱਚੇ ਨੂੰ ਜ਼ਿੰਦਗੀ ਜਿਊਣ ਦੀ ਸਹੀ ਸਿੱਖ ਦਿੰਦੇ ਹੋਏ ਹਰ ਕਦਮ ਉਪਰ ਉਸ ਦਾ ਪੂਰਾ ਸਾਥ ਦਿੰਦੀ ਹੈ। ਸਾਡੇ ਪੰਜਾਬ ਸੱਭਿਆਚਾਰ ’ਚ ਮਾਂ ਪ੍ਰਤੀ ਬਹੁਤ ਸਾਰੇ ਗੀਤਕਾਰਾਂ ਅਤੇ ਲੇਖਕਾਂ ਨੇ ਮਾਂ ਦੀ ਮਹੱਤਤਾਂ ਉਪਰ ਆਪਣੇ-ਆਪਣੇ ਢੰਗ ਨਾਲ ਬਹੁਤ ਵਧੀਆ ਲਿਖਿਆ ਹੈ ਜਿਨ੍ਹਾਂ ’ਚੋਂ ਇਕ ਗੀਤ ਦੇ ਬੋਲ ਮਾਂ ਹੁੰਦੀ ਹੈ ਮਾਂ ਓਏ ਦੁਨੀਆਂ ਵਾਲਿਆਂ, ਮਾਂ ਬਿਨਾਂ ਜੱਗ ਕੁੱਪ ਹਨੇਰਾ ਸੁੰਨਾ ਦਿਖਦਾ ਚਾਰ ਚੁਫੇਰਾ, ਮਾਂ ਹੈ ਠੰਡੀ ਛਾਂ ਓਏ ਦੁਨੀਆ ਵਾਲਿਓ, ਬੱਚਿਆਂ ਦਾ ਦੁੱਖ ਮਾਂ ਨਾ ਸਹਿਦੀ, ਗੱਲੀ ਥਾਂ ਆਪ ਹੈ ਪੈਂਦੀ ਮਾਂ ਹੈ ਰੱਬ ਦਾ ਦੂਜਾ ਨਾਮ ਓਏ ਦੁਨੀਆ ਵਾਲਿਓ ਸਾਨੂੰ ਮਾਂ ਦੀ ਭਰਪੂਰ ਮਮਤਾ ਦਾ ਪੂਰਾ ਅਹਿਸਾਸ ਕਰਵਾਉਂਦੇ ਹਨ।
ਇਹ ਵੀ ਪੜ੍ਹੋ: ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਮਾਂ ਨੂੰ ਵਿਸ਼ੇਸ਼ ਦਰਜਾ ਦਿੰਦੇ ਹੋਏ ਇਹ ਸਬਦ ਅੰਕਿਤ ਹਨ ਕਿ ਸੋ ਕਿਓ ਮੰਦਾ ਆਖਿਏ ਜਿਨ ਜੰਮੇ ਰਾਜਾਆਨ। ਇਹ ਵੀ ਗੱਲ ਖਾਸ ਹੈ ਕਿ ਮਾਂ ਦੀ ਦੇਣ ਕੋਈ ਦੇ ਨਹੀਂ ਸਕਦਾ। ਜੇਕਰ ਬੱਚਿਆਂ ਨੂੰ ਕੋਈ ਵੀ ਦੁੱਖ ਹੁੰਦਾ ਹੈ ਜਾਂ ਉਨ੍ਹਾਂ ਦੀ ਕਿਸੇ ਵਸਤੂ ਦੀ ਖਵਾਇਸ਼ ਹੁੰਦੀ ਤਾਂ ਉਹ ਇਹ ਆਪਣੀ ਮਾਂ ਨਾਲ ਹੀ ਸਾਂਝਾ ਕਰਦੇ ਹਨ। ਦੂਜੇ ਮਾਵਾਂ ਵੀ ਖੁੱਦ ਚਾਹੇ ਜਿੰਨ੍ਹੀ ਮਰਜੀ ਕਠਨਾਈ ਕੱਟ ਲੈਣ ਪਰ ਆਪਣੇ ਬੱਚਿਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੰਦਿਆਂ।
ਇਹ ਵੀ ਪੜ੍ਹੋ: ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ
ਸਥਾਨਕ ਅਨਾਜ਼ ਮੰਡੀ ਵਿਖੇ ਅੱਜ ਮਾਂ ਦਿਵਸ ਮੌਕੇ ਇਕ ਅਜਿਹਾ ਦ੍ਰਿਸ਼ ਵੀ ਸਾਹਮਣੇ ਆਇਆ ਜਿਥੇ ਇਕ ਬਹੁਤ ਹੀ ਗਰੀਬ ਅਤੇ ਬੇਸਹਾਰਾ ਬਜੁਰਗ ਮਾਂ ਆਪਣੀ ਇਕ ਅਪਾਹਿਜ ਧੀ ਨੂੰ ਲੈ ਕੇ ਅਨਾਜ਼ ਮੰਡੀ ਦੇ ਸੈੱਡ ਹੇਠ ਹੀ ਆਪਣਾ ਗੁਜ਼ਾਰਾ ਕਰਦੀ ਨਜ਼ਰ ਆ ਰਹੀ। ਇਸ ਮਾਂ ਬੇਟੀ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਡਾਕਟਰ ਦੇਣ ਲੱਗੇ ਅਸਤੀਫ਼ੇ, ਨਾਜ਼ੁਕ ਬਣੇ ਹਾਲਾਤ