ਵਿਧਾਇਕ ਲੋਹਗੜ੍ਹ ਨੇ ਕਿਸਾਨੀ ਸੰਘਰਸ਼ ਲਈ ਇੱਕ ਲੱਖ ਰੁਪਏ ਦਾ ਦਿੱਤਾ ਯੋਗਦਾਨ

Tuesday, Jan 26, 2021 - 12:13 PM (IST)

ਵਿਧਾਇਕ ਲੋਹਗੜ੍ਹ ਨੇ ਕਿਸਾਨੀ ਸੰਘਰਸ਼ ਲਈ ਇੱਕ ਲੱਖ ਰੁਪਏ ਦਾ ਦਿੱਤਾ ਯੋਗਦਾਨ

ਧਰਮਕੋਟ (ਸਤੀਸ਼): ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਕਿਸਾਨੀ ਸੰਘਰਸ਼ ਦੇ ਚਲਦਿਆਂ ਪਹਿਲੇ ਦਿਨ ਤੋਂ ਹੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਜਿੱਥੇ ਦਿੱਲੀ ਵਿੱਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਲਈ ਧਰਮਕੋਟ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਲਈ ਮੁਫਤ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹ ਬੱਸ ਧਰਮਕੋਟ ਹਲਕੇ ਤੋਂ ਕਿਸਾਨਾਂ ਨੂੰ ਲੈ ਕੇ ਹਫ਼ਤੇ ਵਿਚ ਦੋ ਦਿਨ ਦਿੱਲੀ ਜਾਂਦੀ ਹੈ ਅਤੇ ਉਥੋਂ ਕਿਸਾਨਾਂ ਨੂੰ ਵਾਪਸ ਲੈ ਕੇ ਆਉਂਦੀ ਹੈ ਤਾਂ ਕਿ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਵਿਚ ਕੋਈ ਮੁਸ਼ਕਲ ਨਾ ਇਹ ਬੱਸ ਸੇਵਾ ਉਨ੍ਹਾਂ ਚਿਰ ਚੱਲਦੀ ਰਹੇਗੀ, ਜਿਨ੍ਹਾਂ ਚਿਰ ਕਿਸਾਨੀ ਅੰਦੋਲਨ ਸੰਘਰਸ਼ ਖ਼ਤਮ ਨਹੀ ਹੁੰਦਾ।

ਇਹ ਵੀ ਪੜ੍ਹੋਦਿੱਲੀ ਟਰੈਕਟਰ ਮਾਰਚ ’ਚ ਪਹੁੰਚੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਤਸਵੀਰਾਂ

ਉੱਥੇ ਪਿੰਡ ਲੋਹਗੜ੍ਹ ਦੇ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਲੋਹਗੜ੍ਹ ਪਰਿਵਾਰ ਵੱਲੋਂ ਇੱਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਹ ਰਾਸ਼ੀ ਹਲਕਾ ਵਿਧਾਇਕ ਸੁਖਜੀਤ ਸਿੰਘ ਵੱਲੋਂ  ਦੇ ਕਿਸਾਨਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਤੇ ਅਵਤਾਰ ਸਿੰਘ ਪੀ.ਏ. ਸੋਹਣ ਸਿੰਘ ਖੇਲਾ ਸਿਆਸੀ ਸਕੱਤਰ, ਰਾਹੁਲ ਪ੍ਰੀਤ ਸਿੰਘ ਦਫ਼ਤਰ ਸਕੱਤਰ,ਕਿਸਾਨ ਆਗੂ ਜਗਸੀਰ ਸਿੰਘ ਸਮਰਾ ਭੂਟੋ,ਸਤਨਾਮ ਸਿੰਘ, ਲੱਕੀ ਸਮਰਾ, ਸਨੀ ਗਿੱਲ ਯੂਥ ਕਾਂਗਰਸ ਆਗੂ, ਜਿੰਦਰ ਸਿੰਘ,ਕਰਮਜੀਤ ਸਿੰਘ ਲੋਹਗੜ੍ਹ,ਆਦਿ ਹਾਜ਼ਰ ਸਨ। ਇਸ ਮੌਕੇ ਤੇ ਕਿਸਾਨਾਂ ਨੇ ਵਿਧਾਇਕ ਲੋਹਗੜ੍ਹ ਦਾ ਧੰਨਵਾਦ ਕੀਤਾ ਵਿਧਾਇਕ ਨੇ ਕਿਹਾ ਕਿ ਕੇਂਦਰ ਦੀ ਹੰਕਾਰੀ ਮੋਦੀ ਸਰਕਾਰ ਕਿਸਾਨਾਂ ਨੂੰ ਜਾਣ-ਬੁੱਝ ਕੇ ਖ਼ਰਾਬ ਕਰ ਰਹੀ ਹੈ। ਕੇਂਦਰ ਸਰਕਾਰ ਕਿਸਾਨਾਂ ਦੀਆਂ ਖੇਤੀਬਾੜੀ ਸੰਬੰਧੀ ਤਿਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿਚ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਵੇਗੀ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ


author

Shyna

Content Editor

Related News