ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਨਾਬਾਲਗ ਦੀ ਮੌਤ

Thursday, Nov 29, 2018 - 04:42 AM (IST)

ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਨਾਬਾਲਗ ਦੀ ਮੌਤ

ਲੁਧਿਆਣਾ, (ਤਰੁਣ)- ਕਿਲੇ ਮੁਹੱਲੇ ’ਚ ਨਸ਼ੇ ਦੀ ਓਵਰ ਡੋਜ਼ ਕਾਰਨ ਇਕ ਨਾਬਾਲਗ ਦੀ ਮੌਤ ਹੋਣ  ਦੀ  ਖ਼ਬਰ ਹੈ। ਜਿਸ ਜਗ੍ਹਾ ਨਾਬਾਲਗ ਦੀ ਮੌਤ ਹੋਈ, ਉਥੇ ਖਾਲੀ ਇੰਜੈਕਸ਼ਨ ਤੇ ਸਰਿੰਜ ਪਈਆਂ ਹੋਈਆਂ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।
  ®ਜਾਣਕਾਰੀ ਅਨੁਸਾਰ ਸੰਨੀ ਦੀ ਉਮਰ 17 ਸਾਲ ਹੈ। ਸੰਨੀ ਬਹਾਦੁਰ ਕੇ ਰੋਡ ਨੇਡ਼ੇ ਚਿੱਟੀ ਕਾਲੋਨੀ ਦਾ ਰਹਿਣ ਵਾਲਾ ਹੈ। ਦੋ ਦਿਨ ਪਹਿਲਾਂ ਉਹ ਕਿਲੇ ਮੁਹੱਲੇ ਸਥਿਤ ਚਾਚਾ ਭੁਪਿੰਦਰ ਸਿੰਘ ਦੇ ਘਰ ਆਇਆ। ਮੰਗਲਵਾਰ ਰਾਤ ਨੂੰ ਸੰਨੀ ਘਰ ਨਹੀਂ ਪਹੁੰਚਿਆ। ਸਵੇਰੇ ਕਿਸੇ ਨੇ ਜਾਣਕਾਰੀ ਦਿੱਤੀ ਕਿ ਸੰਨੀ ਦੀ ਲਾਸ਼ ਕਿਲੇ ਨੇਡ਼ੇ ਸੁੰਨਸਾਨ ਜਗ੍ਹਾ ’ਤੇ ਪਈ ਹੈ। ਕੋਲ ਹੀ ਖਾਲੀ ਇੰਜੈਕਸ਼ਨ ਤੇ ਸਰਿੰਜ ਪਈ ਹੋਈ ਸੀ। 
ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰ ਡੋਜ਼ ਕਾਰਨ ਸੰਨੀ ਦੀ ਮੌਦ ਹੋਈ ਹੈ।
 ®ਥਾਣਾ ਇੰਚਾਰਜ ਸੁਰਿੰਦਰ ਚੋਪਡ਼ਾ ਨੇ ਦੱਸਿਆ ਕਿ ਸੰਨੀ ਨਸ਼ਾ ਕਰਨ ਦਾ ਆਦੀ ਸੀ। ਨਸ਼ਾ ਛੱਡਣ ਦੀ ਦਵਾਈ ਸਿਵਲ ਹਸਪਤਾਲ ਤੋਂ ਚੱਲ ਰਹੀ ਸੀ। ਫਿਲਹਾਲ ਪੁਲਸ  ਨੇ ਮ੍ਰਿਤਕ ਦੇ ਚਾਚੇ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਬਿਸਰਾ ਜਾਂਚ ਲਈ ਭੇਜ ਦਿੱਤਾ ਹੈ।
ਕਈ ਲੋਕਾਂ ਦੀ ਮੌਤ ਦਾ ਗਵਾਹ ਬਣ ਚੁੱਕੈ ਪੁਰਾਣਾ ਕਿਲਾ
 ਕਿਲੇ ਮੁਹੱਲੇ ਦੇ ਨਾਂ ਨਾਲ  ਪ੍ਰਸਿੱਧ ਇਲਾਕੇ ਦਾ ਕਿਲਾ ਹੁਣ ਵੀਰਾਨ ਬਣ ਚੁੱਕਾ ਹੈ। ਇਥੇ ਉੱਗੀ ਹੋਈ ਘਾਹ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ। ਨਸ਼ੇਡ਼ੀਆਂ ਨੇ ਇਸ ਕਿਲੇ ਨੂੰ ਆਪਣਾ ਅੱਡਾ ਬਣਾ ਹੋਇਆ ਹੈ। ਬੇਖੌਫ ਹੋ ਕੇ ਨਸ਼ੇਡ਼ੀ ਇਥੇ ਨਸ਼ੇ ਦਾ ਸੇਵਨ ਕਰਦੇ ਹਨ। ਕਿਲੇ ਵਿਚ ਕਈ ਜਗ੍ਹਾ ’ਤੇ ਨਸ਼ੇ ਦੇ ਖਾਲੀ ਇੰਜੈਕਸ਼ਨ ਤੇ ਸਰਿੰਜਾਂ ਪਈਆਂ ਹੋਈਆਂ ਹਨ, ਜੋ ਕਿ ਨਸ਼ਾ ਕਰਨ ਦੇ ਬਾਅਦ ਨਸ਼ੇਡ਼ੀ  ਉਥੇ ਛੱਡ ਜਾਂਦੇ ਹਨ। ਬੀਤੇ ਇਕ ਸਾਲ ’ਚ ਵੀਰਾਨ ਕਿਲੇ ਨੇਡ਼ੇ ਨਸ਼ੇ ਕਾਰਨ ਕਰੀਬ 15 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ।


Related News