ਮੈਰਿਜ ਬਿਊਰੋ ਨੇ ਕੁੜੀ ਲਈ ਨਹੀਂ ਲੱਭਿਆ ਲਾੜਾ, ਹੁਣ ਦੇਣੇ ਪੈਣਗੇ 1 ਲੱਖ ਰੁਪਏ

09/25/2019 10:46:06 AM

ਚੰਡੀਗੜ੍ਹ—ਇਕ ਕੁੜੀ ਨੇ ਵਿਆਹ ਦੇ ਲਈ ਰਿਸ਼ਤਾ ਲੱਭਣ ਦੇ ਲਈ ਇਕ ਮੈਟਰੀਮੋਨੀਅਲ ਫਰਮ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੇ ਫੀਸ ਲੈਣ ਦੇ ਬਾਵਜੂਦ ਕੁੜੀ ਨੂੰ ਲਾੜਾ ਲੱਭ ਕੇ ਨਹੀਂ ਦਿੱਤਾ। ਹੁਣ ਖਪਤਕਾਰ ਫੋਰਮ ਨੇ ਫਰਮ ਨੂੰ ਸੇਵਾ 'ਚ ਕੋਤਾਹੀ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਇਕ ਲੱਖ ਕੁੜੀ ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ। ਫੋਰਮ ਨੇ ਸੈਕਟਰ-36 ਸਥਿਤ ਮੈਟਰੀਮੋਨੀਅਲ ਫਰਮ ਵੇਡਿੰਗ ਵਿਸ਼ ਦੇ ਖਿਲਾਫ ਇਹ ਫੈਸਲਾ ਸੁਣਾਇਆ ਹੈ।

ਲੜਕੀ ਦੀ ਮਾਂ ਵਲੋਂ ਖਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਗਸਤ 'ਚ 2017 'ਚ ਕੰਪਨੀ ਨੂੰ 80 ਹਜ਼ਾਰ ਰੁਪਏ ਦਿੱਤੇ ਅਤੇ ਰਾਇਲ ਦੇ ਤਹਿਤ ਉਨ੍ਹਾਂ ਨੂੰ ਲੜਕੇ ਦੀ ਪ੍ਰੋਫਾਇਲ ਭੇਜਣੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਕਰਤਾ ਦੇ ਵਕੀਲ ਐਡਵੋਕਟ ਰਵੀ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਾਰ-ਵਾਰ ਬੇਨਤੀ ਦੇ ਬਾਵਜੂਦ ਕੰਪਨੀ ਨੇ ਮੁੰਡੇ ਵਾਲਿਆਂ ਦੇ ਨਾਲ ਮੀਟਿੰਗ ਨਹੀਂ ਕਰਵਾਈ। ਇੱਥੋਂ ਤੱਕ ਕਿ ਉਨ੍ਹਾਂ ਦੀ ਪ੍ਰੈਫਰੈਂਸ ਦੇ ਮੁਤਾਬਕ ਕੰਪਨੀ ਨੇ ਉਨ੍ਹਾਂ ਨੂੰ ਰਿਸ਼ਤੇ ਨਹੀਂ ਭੇਜੇ। ਉਨ੍ਹਾਂ ਨੇ ਕੰਪਨੀ ਤੋਂ ਰਿਫੰਡ ਮੰਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ 'ਤੇ ਕੰਪਨੀ ਦੇ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ। ਦੋਵਾਂ ਪੱਖਾਂ ਦੀ ਬਹਿਸ ਸੁਣਨ ਦੇ ਬਾਅਦ ਫੋਰਮ ਨੇ ਕੰਪਨੀ ਦੇ ਖਿਲਾਫ ਫੈਸਲਾ ਸੁਣਾਇਆ।


Shyna

Content Editor

Related News