ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ
Sunday, May 26, 2019 - 10:01 PM (IST)

ਫਿਰੋਜ਼ਪੁਰ, (ਕੁਮਾਰ)— ਫਰੈਂਡਸ਼ਿਪ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਅਤੇ ਡਰਾ-ਧਮਕਾ ਕੇ ਲੜਕੀ ਤੋਂ ਸੋਨੇ ਦੇ ਗਹਿਣੇ ਤੇ ਨਕਦੀ ਹੜੱਪਣ ਦੇ ਦੋਸ਼ 'ਚ ਪੁਲਸ ਨੇ ਇਕ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੀੜਤ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਉਂਦਿਆਂ ਦੱਸਿਆ ਕਿ ਬਲਜਿੰਦਰ ਸ਼ਰਮਾ ਨਾਮੀ ਲੜਕੇ ਨੇ ਕਰੀਬ 3 ਸਾਲ ਪਹਿਲਾਂ ਉਸ ਨਾਲ ਫਰੈਂਡਸ਼ਿਪ ਕੀਤੀ ਸੀ, ਜੋ ਬਾਅਦ ਵਿਚ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ ਤੇ ਫਿਰ ਉਸ ਨੂੰ ਡਰਾ-ਧਮਕਾ ਕੇ ਪੈਸੇ ਅਤੇ ਸੋਨਾ ਹੜੱਪਦਾ ਰਿਹਾ। ਥਾਣਾ ਸਦਰ ਜ਼ੀਰਾ ਦੀ ਸਬ-ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਨਾਮਜ਼ਦ ਨੌਜਵਾਨ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।