ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Tuesday, Jun 02, 2020 - 07:49 PM (IST)

ਹਲਵਾਰਾ, (ਮਨਦੀਪ ਸਿੰਘ)— ਪਿੰਡ ਹਲਵਾਰਾ ਦੇ ਨੌਜਵਾਨ ਕਿਰਪਾਲ ਸਿੰਘ (26) ਪੁੱਤਰ ਬਲਦੇਵ ਸਿੰਘ ਦੀ ਏਅਰ ਫੋਰਸ ਸਟੇਸ਼ਨ ਹਲਵਾਰਾ ਨੇੜੇ ਸੜਕ ਹਾਦਸੇ 'ਚ ਮੌਤ ਹੋਣ ਦਾ ਦਰਦਨਾਕ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਐੱਸ. ਬੀ. ਆਈ. ਹਲਵਾਰਾ ਬੈਂਕ ਦੇ ਮੈਨੇਜਰ ਲਲਿਤ ਬਾਂਸਲ ਦੀ ਕਾਰ ਨਾਲ ਜੂਪੀਟਰ ਸਕੂਟਰ 'ਤੇ ਸਵਾਰ ਕਿਰਪਾਲ ਸਿੰਘ ਦੀ ਟੱਕਰ ਹੋ ਗਈ। ਤਫਤੀਸ਼ੀ ਅਫਸਰ ਮਹਿੰਦਰ ਕੁਮਾਰ ਨੇ ਦੱਸਿਆ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ, ਜਿਸਾ ਦਾ ਪੋਸਟਮਾਟਰਮ ਕਰਵਾਉਣ ਉਪਰੰਤ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।