ਐੱਮ.  ਐੱਡ. ਦੂਜੇ ਸਮੈਸਟਰ ’ਚੋਂ ਸੁਖਮਿੰਦਰ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

09/20/2018 2:00:29 AM

ਬੱਧਨੀ ਕਲਾਂ, (ਬੱਲ)- ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਲੋਪੋਂ ਵਿਖੇ ਐੱਮ. ਐੱਡ. ਕੋਰਸ (2017-19) ਦੀਆਂ ਵਿਦਿਆਰਥਣਾਂ ਦੇ ਦੂਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ। ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ  ਗਏ ਨਤੀਜਿਆਂ ਵਿਚ ਸੁਖਮਿੰਦਰ ਕੌਰ ਨੇ 687 ਅੰਕਾਂ ਨਾਲ ਕਾਲਜ ’ਚੋਂ ਪਹਿਲਾ, ਇੰਦਰਜੀਤ ਕੌਰ ਨੇ 686 ਅੰਕ ਲੈ ਕੇ ਕਾਲਜ ’ਚੋਂ ਦੂਜਾ ਅਤੇ ਰਾਜਵੀਰ ਕੌਰ ਨੇ 680 ਅੰਕ ਲੈ ਕੇ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਮਾਣਯੋਗ ਕਾਰਜਕਾਰੀ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਇਨ੍ਹਾਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। 


Related News