ਸ਼ਨੀਵਾਰ ਨੂੰ ਪੰਜਾਬ ''ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Friday, Oct 09, 2026 - 07:43 PM (IST)
ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਮੋਗਾ : ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ ਬਿਜਲੀ
ਮੋਗਾ, (ਬਿੰਦਾ)-220 ਕੇ.ਵੀ. ਸ/ਸ ਧਰਮਕੋਟ ਤੋਂ ਚੱਲਦੇ 66 ਕੇ.ਵੀ. ਲਾਈਨ ਕੋਟ ਮੁਹੰਮਦ ਖਾਂ ਦੇ ਬਰੇਕਰ ਅਤੇ ਫੀਡਰਾਂ ਦੀ ਸਾਲਾਨਾ ਮੁਰੰਮਤ ਲਈ 10 ਅਕਤੂਬਰ ਨੂੰ 66 ਕੇ.ਵੀ. ਸ/ਸ ਕੋਟ ਮੁਹੰਮਦ ਖਾਂ ਅਤੇ 66 ਕੇ.ਵੀ. ਲੋਹਗੜ੍ਹ ਦੀ 66 ਕੇਵੀ ਸਪਲਾਈ ਅਤੇ ਉੱਥੋਂ ਚੱਲਦੇ ਸਾਰੇ 11 ਕੇ. ਵੀ. ਫੀਡਰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਬੱਡੂਵਾਲਾ, ਲੋਹਗੜ੍ਹ ਅਤੇ ਧਰਮਕੋਟ ਦਾ ਜਲੰਧਰ ਰੋਡ, ਪੰਡੋਰੀ ਗੇਟ ਆਦਿ ਇਲਾਕਾ ਬੰਦ ਰਹੇਗਾ, ਜਿਸ ਨਾਲ ਸ਼ਹਿਰੀ ਤੇ ਪੇਂਡੂ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਇੰਜੀ. ਬਲਜੀਤ ਸਿੰਘ ਢਿੱਲੋਂ, ਸਹਾਇਕ ਕਾਰਜਕਾਰੀ ਇੰਜੀਨੀਅਰ ਧਰਮਕੋਟ ਅਤੇ ਜੇ.ਈ. ਭਗਵਾਨ ਸਿੰਘ ਵੱਲੋਂ ਦਿੱਤੀ ਗਈ।
ਨਵਾਂਸ਼ਹਿਰ : ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ
ਨਵਾਂਸ਼ਹਿਰ, (ਤ੍ਰਿਪਾਠੀ) – ਸਹਾਇਕ ਇੰਜੀਨੀਅਰ, ਸ਼ਹਿਰੀ ਉਪ-ਮੰਡਲ, ਨਵਾਂਸ਼ਹਿਰ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ, 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇ.ਵੀ. ਅਰਬਨ-1 ਫੀਡਰ ਅਤੇ 11 ਕੇ.ਵੀ. ਸਲੋਹ ਰੋਡ ਫੀਡਰ ਦੀ ਬਿਜਲੀ ਸਪਲਾਈ ਸ਼ਨੀਵਾਰ, 10 ਅਕਤੂਬਰ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਬੰਦ ਰਹੇਗੀ।
ਨਤੀਜੇ ਵਜੋਂ, ਹੇਠ ਲਿਖੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ: ਬੰਗਾ ਰੋਡ, ਆਰੀਆ ਸਮਾਜ ਰੋਡ, ਕਾਇਆਂ ਮੁਹੱਲਾ, ਵਿਕਾਸ ਨਗਰ, ਰਾਹੋਂ ਰੋਡ, ਸਲੋਹ ਰੋਡ, ਫਰੈਂਡਜ਼ ਕਲੋਨੀ, ਕਮੇਟੀ ਦਫ਼ਤਰ, ਮੋਟਾ ਸਿੰਘ ਨਗਰ, ਉਮਟਾਂ ਮੁਹੱਲਾ, ਵੇਦਾਂ ਮੁਹੱਲਾ, ਲੜੋਈਆਂ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ, ਸਤਿਗੁਰ ਨਗਰ, ਮਾਡਲ ਟਾਊਨ, ਬਾਬਾ ਦੀਪ ਸਿੰਘ ਨਗਰ, ਰੱਜਣ ਮੁਹੱਲਾ, ਤਾਰਾ ਆਈਸ ਫੈਕਟਰੀ ਰੋਡ, ਪੁਰਾਣੀ ਕਚਹਿਰੀ ਰੋਡ, ਇੰਦਰਪੁਰੀ ਮੁਹੱਲਾ, ਪੰਡੋਰਾ ਮੁਹੱਲਾ, ਵੇਦ ਹੇਮਰਾਜ ਮੁਹੱਲਾ, ਸ਼ਾਰਦਾ ਮੁਹੱਲਾ, ਨਵਾਂ ਆਦਰਸ਼ ਨਗਰ, ਪਠਕਾਂ ਮੁਹੱਲਾ, ਰਿਸ਼ੀ ਮੁਹੱਲਾ, ਸ਼ੌਰਿਆ ਮੁਹੱਲਾ, ਬਸੰਤ ਨਗਰ ਅਤੇ ਹੋਰ ਨਾਲ ਜੁੜੇ ਇਲਾਕੇ।
ਮਾਨਸਾ : ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ
ਮਾਨਸਾ, (ਸੰਦੀਪ ਮਿੱਤਲ)-66 ਕੇ.ਵੀ ਗਰਿੱਡ ਤਿੰਨਕੋਨੀ ਮਾਨਸਾ ਦੀ ਬਿਜਲੀ ਸਪਲਾਈ 10 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ ਅਤੇ ਇਸ ਗਰਿੱਡ ਤੋਂ ਚੱਲ ਰਹੇ 11ਕੇ.ਵੀ ਤ੍ਰਿਵੈਣੀ ਫੀਡਰ, 11 ਕੇ.ਵੀ ਸਿਟੀ ਫੀਡਰ, 11ਕੇ.ਵੀ ਬਾਬਾ ਭਾਈ ਗੁਰਦਾਸ ਫੀਡਰ, 11 ਕੇ.ਵੀ ਹੌਟ ਲਾਈਨ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਡੇਰਾ ਬਾਬਾ ਭਾਈ ਗੁਰਦਾਸ ਵਾਲਾ ਏਰੀਆ, ਵੀਰ ਨਗਰ ਮੁਹੱਲਾ, ਗਊਸ਼ਾਲਾ ਰੋਡ, ਮੇਨ ਬਾਜ਼ਾਰ, ਬਾਰਾਂ ਹੱਟਾਂ ਚੌਂਕ, ਤ੍ਰਿਵੈਣੀ ਮੰਦਿਰ, ਚੁਗਲੀ ਘਰ ਚੌਂਕ, ਗੰਗਾ ਮਿੱਲ, ਜਵਾਹਰਕੇ ਰੋਡ ਪੰਪ ਤੱਕ ਦਾ ਏਰੀਆ, ਗੁਰੂਦੁਆਰਾ ਚੌਕ, ਤ੍ਰਿਵੇਨੀ ਮੰਦਰ, ਬਾਗ਼ ਵਾਲਾ ਗੁਰੂਦੁਆਰਾ, ਡੂੰਮ ਵਾਲਾ ਗੁਰੂਦੁਆਰਾ, ਸਿਰਸਾ ਰੋਡ ਮੂਸਾ ਚੁੰਗੀ ਤੱਕ ਦੇ ਕੁਝ ਏਰੀਏ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ: ਗੁਰਬਖਸ਼ ਸਿੰਘ ਐਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ: ਪਰਦੀਪ ਸਿਗਲਾ ਜੇ. ਈ. ਨੇ ਦਿੱਤੀ।
ਸਮਰਾਲਾ : ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ
ਸਮਰਾਲਾ, (ਵਰਮਾ/ਸਚਦੇਵਾ)-220 ਕੇ.ਵੀ. ਘੁਲਾਲ ਗਰਿੱਡ ਤੋਂ ਚੱਲਦੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ 10 ਅਕਤੂਬਰ 2026, ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਅਨੁਸਾਰ ਯੂ.ਪੀ.ਐੱਸ. ਘੁਲਾਲ, ਯੂ.ਪੀ.ਐੱਸ. ਕੁੱਬੇ, ਕੰਗਾਰੂ ਫੀਡਰ, ਗੋਪੀਮਲ ਕੌਰ ਸੈਨ ਫੀਡਰ, ਕੌਰ ਸੈਨ ਸਪੀਨਰ, ਭੈਈ ਸਾਹਿਬ ਸੀ-1, ਚੰਡੀਗੜ੍ਹ ਰੋਡ ਸੀ-1, ਬਹਿਲੋਲਪੁਰ ਰੋਡ ਸੀ-1 ਅਤੇ ਸਿਟੀ ਸਮਰਾਲਾ ਸੀ-1 ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਮੁਰੰਮਤ ਦੇ ਕੰਮ ਕਾਰਨ ਬਿਜਲੀ ਸਪਲਾਈ ਬੰਦ ਰਹਿਣ ਦੇ ਸਮੇਂ ’ਚ ਘੱਟ-ਵੱਧ ਵੀ ਹੋ ਸਕਦੀ ਹੈ। ਇਸ ਲਈ ਸਬੰਧਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਨਿਰਧਾਰਤ ਸਮੇਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।
ਮਾਛੀਵਾੜਾ ਸਾਹਿਬ : ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ
ਮਾਛੀਵਾੜਾ ਸਾਹਿਬ, (ਟੱਕਰ) - ਮਾਛੀਵਾੜਾ ਸਾਹਿਬ ਦੇ 66 ਕੇ.ਵੀ. ਗਰਿੱਡ ਤੇ ਹੇਡੋਂ ਬੇਟ ਗਰਿੱਡ ਤੋਂ ਚੱਲਦੀ ਬਿਜਲੀ ਸਪਲਾਈ 10 ਅਕਤੂਬਰ ਦਿਨ ਸ਼ਨੀਵਾਰ ਨੂੰ ਬੰਦ ਰਹੇਗੀ। ਐੱਸ.ਡੀ.ਓ. ਮਾਛੀਵਾੜਾ ਨੇ ਦੱਸਿਆ ਕਿ ਘੁਲਾਲ ਤੋਂ ਜ਼ਰੂਰੀ ਮੁਰੰਮਤ ਕਾਰਨ ਇਹ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਮੌਕੇ ’ਤੇ ਕੰਮ ਅਨੁਸਾਰ ਸਮਾਂ ਵੱਧ ਘਟ ਵੀ ਸਕਦਾ ਹੈ।
ਨੂਰਪੁਰ ਬੇਦੀ : ਜ਼ਰੂਰੀ ਮੁਰੰਮਤ ਲਈ 2 ਦਿਨ ਬੰਦ ਰਹੇਗੀ ਬਿਜਲੀ
ਨੂਰਪੁਰ ਬੇਦੀ, (ਅਵਿਨਾਸ਼ ਸ਼ਰਮਾ) : 66 ਕੇਵੀ ਸਬ ਸਟੇਸ਼ਨ ਨਲਹੋਟੀ ਤੋਂ ਚਲਦੇ ਫੀਡਰਾਂ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਸਬ ਸਟੇਸ਼ਨ ਨਲਹੋਟੀ ਦਾ ਲੋਡ ਵਧਣ ਕਰਕੇ ਇਸ ਸਬ ਸਟੇਸ਼ਨ ਤੇ ਪਹਿਲਾਂ ਲੱਗੇ 12.5 ਐਮਵੀਏ ਟਰਾਂਸਫਾਰਮਰ ਦੀ ਥਾਂ 20 ਐਮਵੀਏ ਦਾ ਟਰਾਂਸਫਾਰਮਰ ਲਗਾ ਕੇ ਇਸ ਸਬ ਸਟੇਸ਼ਨ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹ ਕੰਮ ਮਿਤੀ 11-10-26 ਦਿਨ ਐਤਵਾਰ (ਸਮਾਂ ਸਵੇਰ 8:00 ਵਜੇ ) ਤੋਂ ਮਿਤੀ 12-10-26 ਦਿਨ ਸੋਮਵਾਰ ( ਸਮਾਂ ਸ਼ਾਮ 8:00 ਵਜੇ) ਤੱਕ ਕੀਤਾ ਜਾਣਾ ਹੈ।ਟਰਾਂਸਫਾਰਮਰ ਨੂੰ ਬਦਲਣ ਦੇ ਸਮੇਂ ਦੌਰਾਨ ਨਲਹੋਟੀ ਗ੍ਰਿਡ ਤੋਂ ਚਲਦੇ ਸਮੂਹ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਇਸ ਦੌਰਾਨ 66 ਕੇ ਵੀ ਸਬ ਸਟੇਸ਼ਨ ਨੂਰਪੁਰ ਬੇਦੀ ਤੋਂ ਬੈਕ ਫੀਡਿੰਗ ਲੈ ਕੇ ਨਲਹੋਟੀ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਫੀਡਰਾਂ (ਭੰਗਲਾ, ਨਲਹੋਟੀ, ਕਲਵਾ, ਪਲਾਟਾ, ਸਵਾੜਾ, ਐਲਗਰਾਂ) ਦੀ ਸਪਲਾਈ ਇੱਕ-ਇੱਕ ਕਰਕੇ ਚਾਰ-ਚਾਰ ਘੰਟੇ ਦੀ ਰੋਟੇਸ਼ਨ ਤੇ ਚਲਾਈ ਜਾਵੇਗੀ। ਇਸ ਦੌਰਾਨ ਸਿਰਫ ਲਾਈਟ ਲੋਡ ਲਈ ਹੀ ਸਪਲਾਈ ਦਿੱਤੀ ਜਾਵੇਗੀ ਅਤੇ ਕਰਸ਼ਰ ਜੋਨ ਪੂਰਨ ਤੌਰ ਤੇ ਬੰਦ ਰੱਖੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
