ਭਾਜਪਾ ਦੀ ਪੰਜਾਬ ਦੀਆਂ 45 ਸੀਟਾਂ ’ਤੇ ਅੱਖ, ਗੱਠਜੋੜ ਲਈ ਖਾਕਾ ਤਿਆਰ!

Thursday, Oct 08, 2026 - 05:30 PM (IST)

ਭਾਜਪਾ ਦੀ ਪੰਜਾਬ ਦੀਆਂ 45 ਸੀਟਾਂ ’ਤੇ ਅੱਖ, ਗੱਠਜੋੜ ਲਈ ਖਾਕਾ ਤਿਆਰ!

ਲੁਧਿਆਣਾ (ਮੁੱਲਾਂਪੁਰੀ) : ਦੇਸ਼ ਵਿਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ 117 ਸੀਟਾਂ ਵਿਚੋਂ 45 ਜਾਂ 47 ਸੀਟਾਂ 'ਤੇ ਆਪਣੇ ਸਰਵੇ ਅਤੇ ਜੋੜ-ਤੋੜ ਅਤੇ ਹੇਠਲੀਆਂ ਰਿਪੋਰਟਾਂ ਤੋਂ ਇਲਾਵਾ ਲੋਕ ਸਭਾ ਦੇ ਨਤੀਜੇ ਨੂੰ ਭਾਂਪ ਕੇ ਲਗਭਗ ਪੱਕੀ ਨਿਸ਼ਾਨਦੇਹੀ ਕਰ ਲਈ ਹੈ ਕਿੳਂਕਿ ਇਸ ਤੋਂ ਪਹਿਲਾਂ ਭਾਜਪਾ ਸਿਰਫ 23 ਸੀਟਾਂ 'ਤੇ ਚੋਣਾਂ ਲੜਦੀ ਸੀ। ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਵਿਚੋਂ ਵੱਡੇ ਕੱਦ ਦੇ ਸਿੱਖ ਨੇਤਾਵਾਂ ਦੀ ਸ਼ਮੂਲੀਅਤ ਨਾਲ ਹੁਣ ਭਾਜਪਾ ਨੂੰ ਛੋਟਾ ਭਰਾ ਨਹੀਂ ਸਗੋਂ ਬਰਾਬਰ ਦਾ ਭਰਾ ਬਣ ਕੇ ਨਿੱਤਰਣ ਦੇ ਕਾਬਲ ਹੋ ਗਈ ਹੈ। ਜੇਕਰ ਮੋਟੀ ਮੋਟੀ ਨਿਗ੍ਹਾ ਮਾਰੀ ਜਾਵੇ ਤਾਂ ਅਕਾਲੀ ਕਾਗਰਸ 'ਚੋਂ ਆਏ 25 ਦੇ ਕਰੀਬ ਉਹ ਵੱਡੇ ਨੇਤਾ ਹਨ ਜੋ ਆਪੋ ਆਪਣੇ ਹਲਕੇ ’ਚ ਵੱਡਾ ਆਧਾਰ ਰੱਖਦੇ ਹਨ। 

ਉਨ੍ਹਾਂ ਨੂੰ ਟਿਕਟ ਤੋਂ ਨਜ਼ਰ ਅੰਦਾਜ਼ ਕਰਨਾ ਭਾਜਪਾ ਲਈ ਬੇਵੱਸ ਹੋਵੇਗਾ। ਇਸ ਲਈ ਭਾਜਪਾ ਜਿਹੜੇ 23 ਹਲਕਿਆਂ 'ਚ ਪਹਿਲਾਂ ਚੋਣ ਲੜਦੀ ਆ ਰਹੀ ਹੈ। ਉਸ ਤੋਂ ਇਲਾਵਾ 25 ਸੀਟਾਂ 'ਤੇ ਆਪਣੇ ਸਿੱਖ ਉਮੀਦਵਾਰ ਉਤਾਰ ਕੇ ਨਵਾਂ ਪੱਤਾ ਖੇਡਣ ਦੇ ਰੋਹ ’ਚ ਹੈ। ਇਹ ਵੀ ਪਤਾ ਲੱਗਿਆ ਹੈ ਕਿ ਬਾਦਲਕਿਆਂ ਨਾਲੋ ਬਾਗੀ ਹੋ ਕੋ ਪੁਨਰ ਸੁਰਜੀਤ ਅਕਾਲੀ ਦਲ ਬਣਾਉਣ ਵਾਲਿਆਂ ਨੂੰ ਵੀ ਭਾਜਪਾ ਆਪਣੇ ਨਾਲ ਰੱਖਣ ਲਈ ਅੱਧੀ ਦਰਜਨ ਤੋਂ ਵੱਧ ਸੀਟਾਂ ਦੀ ਪੇਸ਼ਕਸ਼ ਕਰ ਸਕਦੀ ਹੈ ਕਿੳਂਕਿ ਉਹ ਲੋਕ ਸਭਾ ਚੋਣਾਂ ਮੌਕੇ ਉਨ੍ਹਾਂ ਦੇ ਨਾਲ ਸਨ। ਇਹ ਸੀਟਾਂ ਭਾਜਪਾ ਦੇ 45 ਦੇ ਆਂਕੜੇ ਤੋਂ ਬਾਹਰ ਹੋ ਸਕਦੀਆਂ ਹਨ ਅਤੇ ਬਾਕੀ ਬਚਦੀਆਂ ਸੀਟਾਂ 'ਤੇ 65 ਜਾਂ 67 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦਾ ਹੱਥ ਵਧਾ ਸਕਦੀ ਹੈ। ਇਸ ਤਰ੍ਹਾਂ ਭਾਜਪਾ ਨੇ ਅੰਦਰਖਾਤੇ ਬਿਸਾਤ ਬੁਣੀ ਹੈ ਉਸ ਦਾ ਖੁਲਾਸਾ ਆਉਂਦੇ ਦਿਨਾਂ ’ਚ ਜਗ-ਜ਼ਾਹਰ ਹੋ ਜਾਵੇਗਾ। ਜੇਕਰ ਅਕਾਲੀ ਇਨ੍ਹਾਂ ਸ਼ਰਤਾਂ ਨੂੰ ਮੰਨ ਗਏ ਤਾਂ ਗੱਠਜੋੜ ਸੰਭਵ ਹੈ। 


author

Gurminder Singh

Content Editor

Related News