ਪੰਜਾਬ ਸਰਕਾਰ ਨੂੰ ਸੀ. ਬੀ. ਆਈ. ਜਾਂਚ ’ਚ ਸਹਿਯੋਗ ਕਰਨਾ ਚਾਹੀਦੈ : ਵਰਿੰਦਰ ਸਚਦੇਵਾ

Thursday, Oct 08, 2026 - 03:12 AM (IST)

ਪੰਜਾਬ ਸਰਕਾਰ ਨੂੰ ਸੀ. ਬੀ. ਆਈ. ਜਾਂਚ ’ਚ ਸਹਿਯੋਗ ਕਰਨਾ ਚਾਹੀਦੈ : ਵਰਿੰਦਰ ਸਚਦੇਵਾ

ਲੁਧਿਆਣਾ (ਗੁਪਤਾ) : ਮੁੱਖ ਮੰਤਰੀ ਦੇ ਕੈਂਪ ਆਫਿਸ ’ਤੇ ਸੀ. ਬੀ. ਆਈ. ਛਾਪੇਮਾਰੀ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਵਰਿੰਦਰ ਸਚਦੇਵਾ ਨੇ ਕਿਹਾ ਕਿ ਸੂਬੇ ’ਚ ਸਰਕਾਰੀ ਤਬਾਦਲਿਆਂ, ਅਨੁਕੂਲ ਨੀਤੀਆਂ, ਟੈਂਡਰਾਂ ’ਚ ਲੈਣ-ਦੇਣ ਅਤੇ ਹੋਰ ਕਥਿਤ ਗਤੀਵਿਧੀਆਂ ਦੇ ਦੋਸ਼ਾਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ। ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੈਂਪ ਆਫਿਸ ਸੀ. ਬੀ. ਆਈ. ਛਾਪੇਮਾਰੀ ਦੇ ਘੇਰੇ ’ਚ ਹੈ, ਇਸ ਲਈ ਮਾਨ ਸਰਕਾਰ ਨੂੰ ਡਰਨ ਦੀ ਬਜਾਏ ਜਾਂਚ ’ਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ: ਹੋਟਲ ਦੇ ਕਮਰੇ 'ਚੋਂ ਮਿਲੀ ਬੰਦੇ ਦੀ ਲਾਸ਼! ਗੁਆਂਢਣ ਨਾਲ...

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਕਥਿਤ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਭਾਜਪਾ ’ਤੇ ਲਾਉਣ ਦੀ ਬਜਾਏ ਜਾਂਚ ਏਜੰਸੀ ਦਾ ਸਾਹਮਣਾ ਕਰਨ, ਕਿਉਂਕਿ ਸੀ. ਬੀ. ਆਈ. ਜਾਂਚ ਦਾ ਹੁਕਮ ਭਾਜਪਾ ਨੇ ਨਹੀਂ, ਸਗੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ। ਸਚਦੇਵਾ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ-2 ਸਥਿਤ ਸੀ. ਐੱਮ. ਕੈਂਪ ਹਾਊਸ, ਮੁੱਖ ਮੰਤਰੀ ਦੇ ਓ. ਐੱਸ .ਡੀ. ਨਾਲ ਸਬੰਧਤ ਥਾਵਾਂ ਅਤੇ ਸੰਗਰੂਰ ’ਚ ਕੀਤੀਆਂ ਗਈਆਂ ਕਾਰਵਾਈਆਂ ਕਈ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਇਸ ਮੌਕੇ ਲੁਧਿਆਣਾ ਭਾਜਪਾ ਦੇ ਜਨਰਲ ਸਕੱਤਰ ਹਰਸ਼ ਸ਼ਰਮਾ ਅਤੇ ਕੈਲਾਸ਼ ਚੌਧਰੀ ਨੇ ਵਰਿੰਦਰ ਸਚਦੇਵਾ ਦਾ ਸਨਮਾਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News