...ਜਦੋਂ ਪ੍ਰੇਮੀ ਜੋੜਾ ਸ਼ਰੇਆਮ ਬਾਜ਼ਾਰ ''ਚ ਹੋਇਆ ਛਿੱਤਰੋ-ਛਿੱਤਰੀ

Friday, Mar 16, 2018 - 05:00 PM (IST)

...ਜਦੋਂ ਪ੍ਰੇਮੀ ਜੋੜਾ ਸ਼ਰੇਆਮ ਬਾਜ਼ਾਰ ''ਚ ਹੋਇਆ ਛਿੱਤਰੋ-ਛਿੱਤਰੀ

ਬੁਢਲਾਡਾ (ਬਾਂਸਲ) - ਬੁਢਲਾਡਾ 'ਚ ਇਕ ਪ੍ਰੇਮੀ ਜੋੜੇ ਵੱਲੋਂ ਬਾਜ਼ਾਰ ਵਿਚ ਸ਼ਰੇਆਮ ਇਕ ਦੂਜੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਸ਼ਹਿਰ ਦੀ ਹੀ ਇਕ ਦੁਕਾਨ 'ਚ ਕੰਮ ਕਰਦੀ ਇਕ ਔਰਤ ਦਾ ਨਜ਼ਦੀਕੀ ਕੰਮ ਕਰਦੇ ਲੜਕੇ ਨਾਲ ਨਜ਼ਦੀਕੀਆਂ ਬਣ ਗਈਆਂ ਪਰ ਕਿਸੇ ਗੱਲ ਨੂੰ ਲੈ ਕੇ ਅੱਜ ਦੋਵਾਂ ਵਿਚਕਾਰ ਝਗੜਾ ਹੋ ਗਿਆ, ਜਿਸ ਦੇ ਚੱਲਦੇ ਦੋਵੇਂ ਸ਼ਰੇਆਮ ਬਾਜ਼ਾਰ 'ਚ ਹੀ ਛਿੱਤਰੋਂ-ਛਿੱਤਰੀ ਹੋ ਗਏ। ਮਾਮਲਾ ਸਿਟੀ ਥਾਣੇ ਪੁੱਜਿਆ ਜਿੱਥੇ ਸਹਾਇਕ ਥਾਣੇਦਾਰ ਨੇ ਆਪਣੀ ਸੂਝ-ਬੂਝ ਨਾਲ ਦੋਵੇਂ ਧਿਰਾਂ ਦਾ ਰਾਜੀਨਾਮਾ ਕਰ ਦਿੱਤਾ ਗਿਆ।


Related News