ਭੱਠੇ ’ਤੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 4 ਮੈਂਬਰ ਚੜ੍ਹੇ ਪੁਲਸ ਦੇ ਹੱਥ

05/10/2021 11:55:57 AM

ਭਵਾਨੀਗੜ੍ਹ (ਕਾਂਸਲ) - ਸਥਾਨਕ ਪੁਲਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ 4 ਨੂੰ ਇਕ ਭੱਠੇ ਤੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੇ ਦ੍ਰਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਇਕ ਸਬ ਇੰਸਪੈਕਟਰ ਹਰਵਿੰਦਰਪਾਲ ਸਿੰਘ ਵੱਲੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਪੁਲਸ ਪਾਰਟੀ ਜਦੋਂ ਟਰੱਕ ਯੂਨੀਅਨ ਭਵਾਨੀਗੜ੍ਹ ਨੇੜੇ ਸੀ ਤਾਂ ਮੁਖਬਰ ਨੇ ਪੁਲਸ ਨੂੰ ਸੂਚਨਾਂ ਦਿੱਤੀ ਕਿ ਪਿੰਡ ਸਕਰੋਦੀ ਤੋਂ ਕਾਕੜਾ ਦੇ ਵਿਚਕਾਰ ਪੈਂਦੇ ਭੱਠੇ ਉਪਰ ਬੈਠੇ ਕੁਝ ਵਿਅਕਤੀ ਲੁੱਟ ਖੋਹ ਕਰਨ ਦੀ ਕੋਈ ਸਕੀਮ ਬਣਾ ਰਹੇ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਤੁਰੰਤ ਭੱਠੇ ’ਤੇ ਛਾਪੇਮਾਰੀ ਕਰ ਲਈ। ਛਾਪੇਮਾਰੀ ਦੌਰਾਨ ਪੁਲਸ ਨੇ ਤਰਮੇਸ ਸਿੰਘ ਉਰਫ ਸੇਮਾ ਅਤੇ ਪ੍ਰੇਮ ਸਿੰਘ ਪੁੱਤਰਾਨ ਗੁਰਜਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਲਾਂਗੀ ਰਾਮ ਵਾਸੀਅਨ ਰਾਮਪੁਰਾ, ਅਮਰਜੀਤ ਸਿੰਘ ਪੁੱਤਰ ਗੁੱਡੂ ਰਾਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਇਨ੍ਹਾਂ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਉਰਫ ਜੂਰਾ ਦੀ ਤਲਾਸ਼ ਜਾਰੀ ਹੈ।  

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ   


rajwinder kaur

Content Editor

Related News