ਘੱਟ ਰਿਹੈ ਮੁਸਲਮਾਨਾਂ ਦਾ ਸਿਆਸੀ ਦਾਇਰਾ, ਫਿਰ ਵੀ ਵੋਟਾਂ ਲਈ ਮਚਿਆ ਹੈ 'ਘਮਸਾਨ'

Tuesday, May 21, 2024 - 10:16 AM (IST)

ਘੱਟ ਰਿਹੈ ਮੁਸਲਮਾਨਾਂ ਦਾ ਸਿਆਸੀ ਦਾਇਰਾ, ਫਿਰ ਵੀ ਵੋਟਾਂ ਲਈ ਮਚਿਆ ਹੈ 'ਘਮਸਾਨ'

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ 7 ਵਿਚੋਂ 5 ਗੇੜ ਪੂਰੇ ਹੋ ਚੁੱਕੇ ਹਨ। ਸਿਆਸੀ ਹਵਾਵਾਂ ਦਾ ਰੁਖ ਹਰ ਪੜਾਅ ’ਤੇ ਬਦਲਦਾ ਰਿਹਾ ਹੈ ਅਤੇ ਹੁਣ ਚੋਣਾਂ ਦੇ ਆਖਰੀ ਪੜਾਵਾਂ ਵਿਚ ਇਹ ਹਿੰਦੂ ਅਤੇ ਮੁਸਲਮਾਨ ਦੇ ਮੁੱਦੇ ’ਤੇ ਅਟਕ ਗਿਆ ਹੈ। ਮੁਸਲਮਾਨਾਂ ਬਾਰੇ ਪੀ. ਐੱਮ. ਨਰਿੰਦਰ ਮੋਦੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਖਿਲਾਫ ਇਕ ਵੀ ਸ਼ਬਦ ਨਹੀਂ ਬੋਲਿਆ ਹੈ। ਦੱਸ ਦੇਈਏ ਕਿ ਦੇਸ਼ ਦੇ ਲੱਗਭਗ 20 ਕਰੋੜ ਮੁਸਲਮਾਨਾਂ ਦਾ ਸਿਆਸੀ ਘੇਰਾ ਘਟਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਨੇ ਟਿਕਟਾਂ ਦੀ ਵੰਡ ਵਿਚ ਮੁਸਲਿਮ ਆਗੂਆਂ ਨੂੰ ਤਰਜੀਹ ਦੇਣੀ ਬੰਦ ਕਰ ਦਿੱਤੀ ਹੈ ਪਰ ਫਿਰ ਵੀ ਉਨ੍ਹਾਂ ਦੇ ਵੋਟ ਬੈਂਕ ’ਤੇ ਉਨ੍ਹਾਂ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ-  Fact Check: ਤੇਜਸਵੀ ਯਾਦਵ ਦੇ ਵੀਡੀਓ ਨਾਲ ਕੀਤੀ ਗਈ ਛੇੜਛਾੜ, ਜਾਣੋ ਇਸ ਵਾਇਰਲ ਵੀਡੀਓ ਦਾ ਸੱਚ

ਭਾਜਪਾ ਨੇ ਸਿਰਫ ਇਕ ਮੁਸਲਿਮ ਉਮੀਦਵਾਰ ਉਤਾਰਿਆ ਹੈ ਮੈਦਾਨ ’ਚ
ਜਾਣਕਾਰਾਂ ਦੀ ਮੰਨੀਏ ਤਾਂ ਦੇਸ਼ ਵਿਚ ਮੁਸਲਮਾਨਾਂ ਦੀ ਆਬਾਦੀ ਦੇ ਹਿਸਾਬ ਨਾਲ ਸੰਸਦ ਵਿਚ ਉਨ੍ਹਾਂ ਦੀ ਨੁਮਾਇੰਦਗੀ ਘਟਦੀ ਜਾ ਰਹੀ ਹੈ। ਮੌਜੂਦਾ ਆਮ ਚੋਣਾਂ ਵਿਚ ਇਕ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ ਅਤੇ ਉਸ ਦੀ ਸਹਿਯੋਗੀ ਜਨਤਾ ਦਲ ਯੂਨਾਈਟਿਡ (ਜਦਯੂ) ਨੇ ਬਿਹਾਰ ਵਿਚ ਇਕ ਹੋਰ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਲੋਕ ਸਭਾ ਚੋਣਾਂ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਸਪਾ, ਰਾਸ਼ਟਰੀ ਜਨਤਾ ਦਲ (ਰਾਜਦ), ਰਾਕਾਂਪਾ ਅਤੇ ਸੀ. ਪੀ. ਆਈ. (ਐੱਮ.) ਨੇ 78 ਮੁਸਲਿਮ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ ਜੋ ਕਿ ਸਾਲ 2019 ਦੇ ਮੁਕਾਬਲੇ 37 ਘੱਟ ਹਨ। ਪਿਛਲੀਆਂ ਲੋਕ ਸਭਾ ਚੋਣਾਂ ਭਾਵ ਸਾਲ 2019 ਵਿਚ ਵਿਰੋਧੀ ਪਾਰਟੀਆਂ ਨੇ ਕੁੱਲ 115 ਮੁਸਲਿਮ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ।

ਇਹ ਵੀ ਪੜ੍ਹੋ- ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

2019 ’ਚ ਸੰਸਦ ’ਚ ਪਹੁੰਚੇ ਸਨ 26 ਮੁਸਲਿਮ ਉਮੀਦਵਾਰ

2019 ਵਿਚ 26 ਮੁਸਲਿਮ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਸਨ। ਇਨ੍ਹਾਂ ਵਿਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਚਾਰ-ਚਾਰ, ਬਸਪਾ ਅਤੇ ਸਪਾ ਦੇ ਤਿੰਨ-ਤਿੰਨ ਅਤੇ ਐੱਨ. ਸੀ. ਪੀ. ਅਤੇ ਸੀ. ਪੀ. ਆਈ. (ਐੱਮ) ਦੇ ਇਕ-ਇਕ ਮੈਂਬਰ ਸ਼ਾਮਲ ਹਨ। ਹੋਰਾਂ ਵਿਚ ਆਸਾਮ ਦੀ ਏ. ਆਈ. ਯੂ. ਡੀ. ਐੱਫ. , ਲੋਕ ਜਨਸ਼ਕਤੀ ਪਾਸਵਾਨ (ਹੁਣ ਦੋ ਧੜਿਆਂ ਵਿਚ ਵੰਡੀ ਹੋਈ), ਆਈ. ਯੂ. ਐੱਮ. ਐੱਲ. ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਤੋਂ ਸਨ। ਬਸਪਾ ਨੇ ਇਸ ਲੋਕ ਸਭਾ ਚੋਣਾਂ 2024 ਵਿਚ 35 ਮੁਸਲਿਮ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜੋ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਵਿਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ 35 ਉਮੀਦਵਾਰਾਂ ਵਿਚੋਂ ਅੱਧੇ ਤੋਂ ਵੱਧ ਭਾਵ 17 ਉਮੀਦਵਾਰ ਉੱਤਰ ਪ੍ਰਦੇਸ਼ ਵਿਚ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ 4, ਬਿਹਾਰ ਅਤੇ ਦਿੱਲੀ ਵਿਚ ਤਿੰਨ-ਤਿੰਨ, ਉੱਤਰਾਖੰਡ ਵਿਚ ਦੋ ਅਤੇ ਰਾਜਸਥਾਨ, ਤਾਮਿਲਨਾਡੂ, ਪੱਛਮੀ ਬੰਗਾਲ, ਝਾਰਖੰਡ, ਤੇਲੰਗਾਨਾ ਅਤੇ ਗੁਜਰਾਤ ਵਿਚ ਇਕ-ਇਕ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ

ਬਸਪਾ ਨੇ ਪਿਛਲੀਆਂ ਚੋਣਾਂ ਵਿਚ ਉਤਾਰੇ ਸਨ 39 ਮੁਸਲਿਮ ਉਮੀਦਵਾਰ
ਸਾਲ 2019 ’ਚ ਚੋਣਾਂ ’ਚ ਬਸਪਾ ਨੇ 39 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ’ਚੋਂ 3 ਜਿੱਤ ਕੇ ਸੰਸਦ ’ਚ ਪਹੁੰਚਣ ’ਚ ਸਫਲ ਰਹੇ ਸਨ। ਜਦੋਂ ਕਿ ਸਾਲ 2014 ਵਿਚ ਬਹੁਜਨ ਸਮਾਜ ਪਾਰਟੀ ਨੇ ਕੁੱਲ 61 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਵੀ ਨਹੀਂ ਜਿੱਤਿਆ ਸੀ। ਮੌਜੂਦਾ ਲੋਕ ਸਭਾ ਚੋਣਾਂ ਵਿਚ ਬਸਪਾ ਤੋਂ ਬਾਅਦ ਕਾਂਗਰਸ ਨੇ ਸਭ ਤੋਂ ਵੱਧ 19 ਮੁਸਲਿਮ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਕੁੱਲ 34 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ 10 ਬੰਗਾਲ ਅਤੇ 8 ਯੂ. ਪੀ. ਵਿਚ ਸਨ। ਇਨ੍ਹਾਂ ਵਿਚੋਂ 4 ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ ਟੀ. ਐੱਮ. ਸੀ. ਦੇ ਤੀਸਰੇ ਸਭ ਤੋਂ ਜ਼ਿਆਦਾ ਭਾਵ 6 ਮੁਸਲਿਮ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜਿਨ੍ਹਾਂ ਵਿਚੋਂ 5 ਨੂੰ ਪਾਰਟੀ ਨੇ ਆਪਣੇ ਗ੍ਰਹਿ ਸੂਬੇ ਬੰਗਾਲ ਤੋਂ ਖੜ੍ਹਾ ਕੀਤਾ ਹੈ ਅਤੇ ਇਕ ਉਮੀਦਵਾਰ ਆਸਾਮ ਵਿਚ ਖੜ੍ਹਾ ਕੀਤਾ ਹੈ। ਮੁਸਲਿਮ ਯਾਦਵ ਵੋਟ ਬੈਂਕ ਵਾਲੀ ਸਪਾ ਨੇ ਸਿਰਫ਼ ਚਾਰ ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ- ਵੱਡਾ ਹਾਦਸਾ; ਫਲਾਈਓਵਰ ਤੋਂ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News