ਬਿਜਲੀ ਸਪਾਰਕਿੰਗ ਨਾਲ 50 ਏਕੜ ’ਚ ਖੜ੍ਹਾ ਟਾਂਗਰ ਸੜਕੇ ਸੁਆਹ, ਲੱਖਾਂ ਰੁਪੈ ਦਾ ਨੁਕਸਾਨ

04/16/2021 3:57:27 PM

ਤਪਾ ਮੰਡੀ (ਸ਼ਾਮ,ਗਰਗ): ਅੱਜ ਦੁਪਹਿਰ 2 ਵਜੇ ਦੇ ਕਰੀਬ ਆਈ ਤੇਜ਼ ਹਨ੍ਹੇਰੀ ਕਾਰਨ ਖੇਤਾਂ ਉਪਰੋਂ ਲੰਘਦੀਆਂ 24 ਘੰਟੇ ਬਿਜਲੀ ਸਪਲਾਈ ਦੀਆਂ ਤਾਰਾਂ ਆਪਸ ‘ਚ ਸਪਾਰਕਿੰਗ ਕਰਨ ਨਾਲ ਨਿਕਲੀ ਚਿੰਗਆੜੀ ਨਾਲ 50 ਏਕੜ ’ਚ ਖੜ੍ਹੇ ਟਾਂਗਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪੈ ਦੇ ਕਰੀਬ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।

PunjabKesari

ਜਦ ਸਾਡੇ ਪ੍ਰਤੀਨਿਧ ਨੇ ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਾਵਰਕਾਮ ਦਫਤਰ ਦੇ ਬਿਲਕੁਲ ਸਾਹਮਣੇ ਅਤੇ ਢਿਲੋਂ ਬਸਤੀ ਵਿੱਚਲੇ ਮੌਕੇ ਤੇ ਜਾ ਕੇ ਦੇਖਿਆ ਤਾਂ ਵੱਡੀ ਗਿਣਤੀ ‘ਚ ਖੇਤ ’ਚ ਲੱਗੀ ਅੱਗ ਨੂੰ ਕਿਸਾਨ, ਮਜ਼ਦੂਰ ਤੇ ਆਮ ਲੋਕ ਖੇਤੀ ਸੰਦਾਂ ਅਤੇ ਟਰੈਕਟਰਾਂ ਨਾਲ ਜ਼ਮੀਨ ਨੂੰ ਵਾਹ ਕੇ ਅੱਗ ਰੋਕਣ ’ਚ ਲੱਗੇ ਹੋਏ ਸਨ। ਗੱਲਬਾਤ ਕਰਨ ਤੇ ਕਿਸਾਨਾਂ ਨੇ ਇਸ ਅੱਗ ‘ਚ ਜਗਰੂਪ ਸਿੰਘ,ਗੁਲਾਬ ਸਿੰਘ,ਜਗਤਾਰ ਸਿੰਘ,ਮਹੰਤ ਕ੍ਰਿਸ਼ਨ ਦਾਸ,ਜਸਵਿੰਦਰ ਸਿੰਘ,ਡਾ.ਗੁਰਪ੍ਰੀਤ ਸਿੰਘ,ਰੂਪ ਸਿੰਘ ਨੇ ਅਪਣੀ ਲਗਭਗ 50  ਏਕੜ ’ਚ ਖੜ੍ਹੀ ਕਣਕ ਦੀ ਫਸਲ 2 ਦਿਨ ਪਹਿਲਾਂ ਹੀ ਵਢਾਈ ਕਰਵਾ ਲਈ ਸੀ ਪਰ ਟਾਂਗਰ ਖੜ੍ਹਾ ਸੀ ਜਿਸ ਦੀ ਤੂੜੀ ਬਣਾਉਣੀ ਸੀ,ਅੱਜ ਦੁਪਹਿਰ 2 ਵਜੇ ਦੇ ਕਰੀਬ ਆਈ ਤੇਜ਼ ਹਨ੍ਹੇਰੀ ਕਾਰਨ 24 ਘੰਟੇ ਬਿਜਲੀ ਸਪਲਾਈ ਦੀਆਂ ਤਾਰਾਂ ਆਪਸ ’ਚ ਸਪਾਰਕਿੰਗ ਹੋਣ ਕਾਰਨ ਨਿਕਲੀ ਚਿੰਗਆੜੀ ਨਾਲ ਸੁੱਕੇ ਟਾਂਗਰ ਨੂੰ ਅੱਗ ਲੱਗ ਗਈ ਤਾਂ ਖੇਤਾਂ ‘ਚ ਕੰਮ ਕਰਦੇ ਮਜਦੂਰਾਂ,ਕਿਸਾਨਾਂ ਨੇ ਖੇਤਾਂ ‘ਚ ਪਾਣੀ ਨਾਲ ਭਰੀਆਂ ਪਾਣੀ ਦੀਆਂ ਡੱਗੀਆਂ ਅਤੇ ਖੇਤੀ ਸੰਦਾਂ ਨਾਲ ਅੱਗ ਬੁਝਾਉਣ ’ਚ ਜੁੱਟ ਗਏ,ਹਵਾ ਦਾ ਦਬਾਅ ਜ਼ਿਆਦਾ ਹੋਣ ਕਾਰਨ ਅੱਗ ਬੁਝਾਉਣ ਤੋਂ ਬੇਕਾਬੂ ਹੋ ਗਈ। ਅਗਜਨੀ ਦੀ ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਰਨਾਲਾ ਅਤੇ ਘੁੰਨਸ ਤੋਂ ਫਾਇਰ ਬਿ੍ਰਗੇਡ ਦੀਆਂ ਪੁੱਜੀਆਂ ਗੱਡੀਆਂ ਨੇ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਘਟਨਾ ‘ਚ ਕਿਸਾਨਾਂ ਦਾ 50 ਏਕੜ ‘ਚ ਖੜ੍ਹਾ ਟਾਂਗਰ ਸੜਕੇ ਸੁਆਹ ਹੋ ਗਿਆ।
                      


Shyna

Content Editor

Related News