ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਔਰਤ ਨੇ ਕੀਤੀ ਖੁਦਕੁਸ਼ੀ

02/07/2020 12:35:30 AM

ਖੰਨਾ, (ਜ. ਬ.)— ਬੱਚਾ ਨਾ ਹੋਣ ਦੀ ਸੂਰਤ 'ਚ ਮਾਨਸਿਕ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੀ ਔਰਤ ਨੇ ਘਰ 'ਚ ਜ਼ਹਿਰ ਨਿਗਲ ਲਿਆ। ਜਿਸ ਕਾਰਣ ਪਰਿਵਾਰ ਵਾਲਿਆਂ ਨੇ ਹਫ਼ੜਾ ਦਫ਼ੜੀ ਦੀ ਹਾਲਤ 'ਚ ਉਸ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਹਾਲਤ 'ਚ ਕੁੱਝ ਸੁਧਾਰ ਹੁੰਦਾ ਨਾ ਵੇਖ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ । ਪੁਲਸ ਨੇ ਇਸ ਸਬੰਧ 'ਚ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਰੱਜੂ ਪਤਨੀ ਰਾਜਿੰਦਰ ਕੁਮਾਰ ਨਿਵਾਸੀ ਨਵੀਂ ਆਬਾਦੀ ਖੰਨਾ ਨੇ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾਂ ਉਸ ਦੀ ਧੀ ਪੂਜਾ ਦਾ ਵਿਆਹ ਰਿੰਕੂ ਪੁੱਤਰ ਅਮਰ ਸਿੰਘ ਨਿਵਾਸੀ ਸਮਾਧੀ ਰੋਡ ਖੰਨਾ ਦੇ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਪੂਜਾ ਦੇ ਕੋਈ ਔਲਾਦ ਪੈਦਾ ਨਹੀਂ ਹੋਈ ਤਾਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ । ਇਸ ਦੌਰਾਨ ਪ੍ਰੇਸ਼ਾਨੀ 'ਚੋਂ ਗੁਜ਼ਰਦੇ ਹੋਏ ਬੁੱਧਵਾਰ ਉਸ ਨੇ ਘਰ 'ਚ ਪਈ ਕੋਈ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ । ਹਫ਼ੜਾ ਦਫ਼ੜੀ ਦੀ ਹਾਲਤ 'ਚ ਪਰਿਵਾਰ ਵਲੋਂ ਉਸ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ 'ਚ ਲਿਆਇਆ ਗਿਆ। ਜਿੱਥੇ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕਰ ਉਸ ਦੇ ਸਰੀਰ 'ਚੋਂ ਜ਼ਹਿਰ ਦਾ ਅਸਰ ਘੱਟ ਕੀਤਾ ਸੀ ਪਰ ਜਦੋਂ ਉਸ ਦੀ ਤਬੀਅਤ ਵਿਗੜਨ ਲੱਗੀ ਤਾਂ ਉਸ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ । ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ । ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਦੱਸਿਆ ਹੈ ।
 


KamalJeet Singh

Content Editor

Related News