ਸਿਵਲ ਹਸਪਤਾਲ ’ਚ ਦਵਾਈਆਂ ਦੀ ਘਾਟ

12/03/2018 5:50:29 AM

ਲੁਧਿਆਣਾ, (ਸਹਿਗਲ)- ਸਿਵਲ ਹਸਪਤਾਲ ’ਚ ਚੱਲ ਰਹੀ ਦਵਾਈਆਂ ਦੀ ਘਾਟ ਕਾਰਨ ਕਿਸੇ ਸਮੇਂ ਮਾਡ਼ੀ ਘਟਨਾ ਦੀ ਸੰਭਾਵਨਾ ਬਣੀ ਹੋਈ ਹੈ। ਇਥੋਂ ਤੱਕ ਕਿ ਹਸਪਤਾਲ  ਕੋਲ ਐਮਰਜੈਂਸੀ ਹਾਲਤ ’ਚ ਦਵਾਈਆਂ ਖਰੀਦਣ ਲਈ ਯੂਜਰ ਚਾਰਜ ’ਚ ਫੰਡ ਵੀ ਖਤਮ ਹੋ ਗਏ ਹਨ।  ਬੀਤੇ ਦਿਨੀਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ. ਡੀ. ਨੂੰ ਲਿਖੇ ਪੱਤਰ ਵਿਚ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਨੇ ਤੁਰੰਤ ਦਵਾਈਆਂ ਉਪਲਬਧ ਕਰਵਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਹਸਪਤਾਲ ਨੂੰ ਜਿਨ੍ਹਾਂ ਦਵਾਈਆਂ ਦੀ ਲੋਡ਼ ਹੈ, ਉਹ ਖਰਡ਼ ਸਥਿਤ ਵੇਅਰ ਹਾਊਸ ਵਿਚ ਵੀ ਨਹੀਂ ਹਨ।
 ਇਨ੍ਹਾਂ ਦਵਾਈਆਂ ਵਿਚ ਵੱਖ-ਵੱਖ ਤਰ੍ਹਾਂ ਦੇ ਐਂਟੀਬਾਇਓਟਿਕ ਸੀਰਪ, ਇੰਜੈਕਸ਼ਨ, ਐਕਸਰੇ ਫਿਲਮਾਂ, ਕਫ ਸੀਰਪ, ਕਾਟਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ, ਕਾਨੁਲਾ ਬੀ. ਟੀ.  ਸੈੱਟ, ਐਕਸਰੇ ਫਿਕਸਰ ਆਦਿ 45 ਤਰ੍ਹਾਂ ਦੀਆਂ ਦਵਾਈਆਂ ਤੇ ਹੋਰ ਸਾਮਾਨ ਸ਼ਾਮਲ ਹੈ। ਸੂਤਰਾਂ ਅਨੁਸਾਰ ਜੇਕਰ ਇਹ ਦਵਾਈਆਂ ਤੇ ਹੋਰ ਸਾਮਾਨ ਜਲਦੀ ਉਪਲਬਧ ਨਾ ਕਰਵਾਇਆ ਗਿਆ ਤਾਂ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਤੋਂ ਇਲਾਵਾ ਗੰਭੀਰ ਹਾਲਤ ਪੈਦਾ ਹੋ ਸਕਦੀ ਹੈ। ਇਹ ਹਾਲਤ ਕਈ ਹੋਰਨਾਂ ਜ਼ਿਲਿਆਂ ਦੀ ਵੀ ਦੱਸੀ ਜਾ ਰਹੀ ਹੈ।


Related News