ਗੁਰੂ ਨਾਨਕ ਦੇਵ ਹਸਪਤਾਲ ’ਚ ਚੋਰ ਰੰਗੇ ਹੱਥੀ ਕਾਬੂ, ਮੈਡੀਕਲ ਸੁਪਰੀਡੈਂਟ ਨੇ ਕਰਵਾਇਆ ਪੁਲਸ ਹਵਾਲੇ

Saturday, May 11, 2024 - 05:02 PM (IST)

ਗੁਰੂ ਨਾਨਕ ਦੇਵ ਹਸਪਤਾਲ ’ਚ ਚੋਰ ਰੰਗੇ ਹੱਥੀ ਕਾਬੂ, ਮੈਡੀਕਲ ਸੁਪਰੀਡੈਂਟ ਨੇ ਕਰਵਾਇਆ ਪੁਲਸ ਹਵਾਲੇ

ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ’ਚ ਬੀਤੀ ਦੇਰ ਸ਼ਾਮ ਇਕ ਚੋਰ ਨੂੰ ਹਸਪਤਾਲ ’ਚ ਲੱਗੇ ਏ. ਸੀ. ਦੀਆਂ ਕਾਪਰ ਪਾਈਪਾਂ ਚੋਰੀ ਕਰਦੇ ਰੰਗੇ ਹਾਥੀ ਕਾਬੂ ਕੀਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਚੋਰ ਨੂੰ ਥਾਣਾ ਮਜੀਠਾ ਰੋਡ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਅਕਸਰ ਹੀ ਉਕਤ ਵਿਅਕਤੀ ਹਸਪਤਾਲ ’ਚ ਚੱਕਰ ਲਾਉਂਦਾ ਰਹਿੰਦਾ ਸੀ। ਹਸਪਤਾਲ ਦੀ ਰਸੋਈ ’ਚ ਕੁਝ ਸਮਾਂ ਪਹਿਲਾਂ ਹੀ 2 ਲੱਖ ਦੇ ਕਰੀਬ ਦੀ ਲਾਗਤ ਨਾਲ ਲਾਏ ਏ. ਸੀ. ਦੀਆਂ ਕਾਪਰ ਦੀਆਂ ਪਾਈਪਾਂ ਉਕਤ ਚੋਰ ਵੱਲੋਂ ਕੱਟ ਕੇ ਚੋਰੀ ਕਰ ਲਈਆਂ ਗਈਆਂ। ਮੌਕੇ ’ਤੇ ਹਸਪਤਾਲ ਦੇ ਸਟਾਫ ਵੱਲੋਂ ਚੋਰ ਨੂੰ ਫੜ ਲਿਆ ਗਿਆ ਅਤੇ ਉਸ ਕੋਲੋਂ ਪਾਈਪਾਂ ਅਤੇ ਔਜ਼ਾਰ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ-  ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 90 ਦਿਨਾਂ ’ਚ 30 ਵਾਰਦਾਤਾਂ ਨੂੰ ਅੰਜਾਮ, ਕਿੰਗ ਪਿਨ ਸਣੇ 11 ਮੁਲਜ਼ਮ ਕਾਬੂ

ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਹੀ ਥਾਣਾ ਮਜੀਠਾ ਰੋਡ ਜਾ ਕੇ ਉਨ੍ਹਾਂ ਖੁਦ ਚੋਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੂੰ ਉਨ੍ਹਾਂ ਦੱਸਿਆ ਹੈ ਕਿ ਪਹਿਲਾਂ ਵੀ ਇਹ ਵਿਅਕਤੀ ਸ਼ੱਕੀ ਰਹਿ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਹਿਣ ਨੂੰ ਤਾਂ ਚੋਰ ਆਪਣੇ ਆਪ ਨੂੰ ਤੁੰਗਾਂ ਦਾ ਰਹਿਣ ਵਾਲਾ ਦੱਸ ਰਿਹਾ ਹੈ ਪਰ ਉਸ ਕੋਲੋਂ ਜਿਹੜੀ ਬੈਂਕ ਖਾਤੇ ਦੀ ਕਾਪੀ ਬਰਾਮਦ ਹੋਈ ਹੈ, ਉਸ ’ਚ ਈ. ਐੱਸ. ਆਈ. ਕੁਆਰਟਰਾਂ ਦਾ ਐਡਰੈੱਸ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ-  ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News