ਜੀਰਕਪੁਰ ’ਚ ਅਵਾਰਾ ਕੁੱਤਿਆਂ ਦਾ ਵੱਧ ਰਿਹਾ ਆਤੰਕ,ਨੌਜਵਾਨ ਨੂੰ ਬਣਾਇਆ ਨਿਸ਼ਾਨਾ

Wednesday, Dec 30, 2020 - 03:39 PM (IST)

ਜੀਰਕਪੁਰ ’ਚ ਅਵਾਰਾ ਕੁੱਤਿਆਂ ਦਾ ਵੱਧ ਰਿਹਾ ਆਤੰਕ,ਨੌਜਵਾਨ ਨੂੰ ਬਣਾਇਆ ਨਿਸ਼ਾਨਾ

ਜ਼ੀਰਕਪੁਰ (ਮੇਸ਼ੀ) : ਜੀਰਕਪੁਰ ’ਚ ਅਵਾਰਾ ਕੁੱਤਿਆਂ ਦੀ ਲੋਕਾਂ ’ਚ ਭਾਰੀ ਦਹਿਸ਼ਤ ਹੈ, ਜਿਸਦੇ ਚਲਦਿਆਂ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਨਹੀ ਦਿੱਤਾ ਜਾਂਦਾ। ਰੋਜ਼ਾਨਾ ਅਵਾਰਾ ਕੁੱਤਿਆਂ ਦੀ ਵੱਧ ਰਹੀ ਤਦਾਦ ਜ਼ਿਆਦਾਤਰ ਰਾਹਗੀਰਾਂ ਅਤੇ ਖੇਡ ਰਹੇ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਕੁਝ ਅਜਿਹਾ ਹੀ ਇੱਕ ਮਾਮਲਾ ਸਥਾਨਕ ਗ੍ਰੀਚ ਸਿਟੀ ਨੇੜੇ ਸਮਾਨ ਦੇਣ ਡਿਲਿਵਰੀ ਨੌਜਵਾਨ ਨੂੰ ਅਵਾਰਾ ਕੁੱਤਿਆਂ ਨੇ ਵੱਢ ਲਿਆ। ਇਸ ਸਬੰਧੀ ਡਿਲਿਵਰੀ ਬੁਆਏ ਰਮੇਸ਼ ਨੇ ਦੱਸਿਆ ਕਿ ਉਹ ਗ੍ਰੀਨ ਸਿਟੀ, ਮੇਨ ਰੋਡ ’ਤੇ ਸਮਾਨ ਡਿਲਿਵਰ ਕਰਨ ਆਇਆ ਸੀ। ਉੱਥੇ ਅਵਾਰਾ ਕੁੱਤਿਆਂ ਦਾ ਇੱਕ ਵੱਡਾ ਝੁੰਡ ਖੜ੍ਹਾ ਸੀ, ਜਿਸ ਤੋਂ ਬੱਚਣ ਲਈ ਆਪਣੀ ਬਾਈਕ ਭਜਾਉਣ ਲੱਗਿਆ ਤਾਂ ਇਕ ਕੁੱਤੇ ਨੇ ਉਸਦੇ ਪੈਰ ਨੂੰ ਝਪਟਦਿਆਂ ਵੱਢ ਲਿਆ। ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੇ ਹਾਦਸੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਸਮੱਗਲਿੰਗ ਦੇ ਮਾਮਲੇ ਦੀ ਜਾਂਚ ਲਈ ਗਈ ਟੀਮ ’ਤੇ ਔਰਤਾਂ ਨੇ ਕੀਤਾ ਹਮਲਾ

ਸ਼ਹਿਰ ਦੇ ਹਰ ਗਲੀ-ਮੁੱਹਲੇ ’ਚ ਅਵਾਰਾ ਕੁੱਤਿਆਂ ਦੇ ਝੁੰਡਾਂ ਵੱਲੋਂ ਰਾਹਗੀਰਾਂ ’ਤੇ ਹਮਲਾ ਕਰਨ ਦਾ ਆਤੰਕ ਫੈਲਿਆ ਹੋਇਆ ਹੈ। ਜਿਸ ਕਾਰਨ ਛੋਟੇ ਬੱਚਿਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਨੇ ਜਿਸਦੀ ਸ਼ਿਕਾਇਤ ਜੀਰਕਪੁਰ ਨਗਰ ਕੌਂਸਲ ਅਧਿਕਾਰੀ ਨੂੰ ਦਿੱਤੀ ਸੀ ਪਰ ਅਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਨਿਜ਼ਾਤ ਨਹੀਂ ਮਿਲ ਸਕੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਕਾਰਵਾਈ ਕਰਦਿਆਂ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ।  

ਇਹ ਵੀ ਪੜ੍ਹੋ : DRI ਮਹਿਕਮਾ ਖਜੂਰ ਨੂੰ ਸਕ੍ਰੈਪ ਦੱਸ ਕੇ ਦਰਾਮਦ ਕਰਨ ਵਾਲੀਆਂ ਇੰਪੋਰਟ ਕੰਪਨੀਆਂ ਦੀ ਜਾਂਚ ’ਚ ਜੁਟਿਆ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Anuradha

Content Editor

Related News