ਇਨਕਮ ਟੈਕਸ ਰੇਡ ਦੀ ਅਫਵਾਹ ਤੋਂ ਆਡ਼੍ਹਤੀਆਂ ਨੇ ਬੰਦ ਕੀਤੀਆਂ ਦੁਕਾਨਾਂ

12/22/2020 11:57:00 AM

ਜਲਾਲਾਬਾਦ (ਸੇਤੀਆ, ਟੀਨੂੰ)–ਆਡ਼੍ਹਤੀਆ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੋਰ ਨਾਮੀ ਆਡ਼੍ਹਤੀਆਂ ਦੇ ਘਰਾਂ ਅਤੇ ਹੋਟਲਾਂ ’ਚ ਬੀਤੇ ਦਿਨੀਂ ਇਨਕਮ ਟੈਕਸ ਵਿਭਾਗ ਦੀ ਰੇਡ ਪਈ ਸੀ। ਉੱਥੇ ਹੀ ਸੋਮਵਾਰ ਨੂੰ ਜਲਾਲਾਬਾਦ ਦੀ ਅਨਾਜ ਮੰਡੀ ’ਚ ਇਨਕਮ ਟੈਕਸ ਦੀ ਦਬਿਸ਼ ਦੀ ਅਫਵਾਹ ਦੇ ਚਲਦੇ ਸ਼ਹਿਰ ਦੀ ਅਨਾਜ ਮੰਡੀ ’ਚ ਸਥਿੱਤ ਆਡ਼੍ਹਤੀਏ ਦੁਕਾਨਾਂ ਨੂੰ ਤਾਲੇ ਲਗਾ ਕੇ ਘਰਾਂ ਨੂੰ ਚਲੇ ਗਏ। ਬਾਅਦ ਦੁਪਿਹਰ ਜਦ ਇਨਕਮ ਟੈਕਸ ਦੀ ਰੇਡ ਸਬੰਧੀ ਸੂਚਨਾ ਅਫਵਾਹ ਸਾਬਿਤ ਹੋਈ ਤਾਂ ਹੋਲੀ-ਹੋਲੀ ਆਡ਼੍ਹਤੀਏ ਦੁਕਾਨਾਂ ’ਤੇ ਪਹੁੰਚਣ ਲੱਗੇ।

ਇੱਥੇ ਦੱਸਣਯੋਗ ਹੈ ਕਿ 19-20 ਦਸੰਬਰ ਦੀ ਰਾਤ ਨੂੰ ਇਨਕਮ ਟੈਕਸ ਵਿਭਾਗ ਵਲੋਂ ਫਿਰੋਜ਼ਪੁਰ, ਪਟਿਆਲਾ, ਸਮਾਣਾ, ਨਵਾਂਸ਼ਹਿਰ ਆਦਿ ਵਿਖੇ ਨਾਮੀ ਆਡ਼੍ਹਤੀਆਂ ਦੇ ਕਾਰੋਬਾਰੀ ਅਤੇ ਘਰਾਂ ’ਚ ਰੇਡ ਕੀਤੀ ਗਈ ਸੀ। ਉਧਰ ਇਨਕਮ ਟੈਕਸ ਦੀ ਇਸ ਕਾਰਵਾਈ ਨੂੰ ਕਿਸਾਨ ਅੰਦੋਲਨ ਨਾਲ ਜੋਡ਼ਦੇ ਦੇਖਿਆ ਗਿਆ ਅਤੇ ਅਗਲੇ ਹੀ ਦਿਨ ਆਡ਼੍ਹਤੀਆਂ ਵਲੋਂ ਮੀਟਿੰਗ ਬੁਲਾਈ ਗਈ ਅਤੇ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ 22 ਤੋਂ ਲੈ ਕੇ 25 ਦਸੰਬਰ ਤੱਕ ਮੰਡੀਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਵੀ ਰੂਪ ਰੇਖਾ ਤਿਆਰ ਕੀਤੀ ਗਈ।


Shyna

Content Editor

Related News