ਫਿਰੋਜ਼ਪੁਰ ''ਚ ਬਿਨਾਂ ਤਲਾਕ ਦਿੱਤੇ ਪਤੀ ਕਰਵਾ ਰਿਹਾ ਸੀ ਦੂਜਾ ਵਿਆਹ, ਪਤਨੀ ਨੇ ਮੌਕੇ ''ਤੇ ਪਹੁੰਚ ਕਰ ਦਿੱਤਾ ਹੰਗਾਮਾ

03/16/2023 6:16:06 PM

ਫਿਰੋਜ਼ਪੁਰ : ਫਿਰੋਜ਼ਪੁਰ 'ਚ ਪਤਨੀ ਨੂੰ ਤਲਾਕ ਦਿੱਤੇ ਬਿਨਾ ਵਿਆਹ ਕਰਵਾਉਣ ਵਾਲੇ 3 ਸਾਲਾ ਬੱਚੇ ਦੇ ਪਿਤਾ ਨੇ ਚੋਰੀ ਦੂਸਰਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਦੋਂ ਉਸ ਦੀ ਪਹਿਲੀ ਪਤਨੀ ਨੂੰ ਪਤਾ ਲੱਗਾ ਤਾਂ ਜਿਸ ਗੁਰਦੁਆਰਾ ਸਾਹਿਬ 'ਚ ਵਿਆਹ ਹੋ ਰਿਹਾ ਸੀ, ਉਹ ਉੱਥੇ ਪਹੁੰਚ ਗਈ ਤੇ ਉਸ ਨੇ ਉੱਥੇ ਕਾਫ਼ੀ ਹੰਗਾਮਾ ਕੀਤਾ। ਜਿਸ ਤੋਂ ਬਾਅਦ ਜਦੋਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਦੋਸ਼ੀ ਪਤੀ ਅਤੇ ਬਾਰਾਤ 'ਚ ਆਏ ਉਸਦੇ ਰਿਸ਼ਤੇਦਾਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਗੁਰੂਹਰਸਹਾਏ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ- ਕਿਰਨ ਖੇਰ ਦਾ ਵਿਵਾਦਿਤ ਬਿਆਨ, ਕਿਹਾ- ਮੈਨੂੰ ਵੋਟ ਨਾ ਪਾਉਣ ਵਾਲੇ ਵਿਅਕਤੀ ਦੇ ਫੇਰਨੇ ਚਾਹੀਦੇ ਛਿੱਤਰ ਤੇ ...

ਇਸ ਮੌਕੇ ਗੱਲ ਕਰਦਿਆਂ ਪੀੜਤ ਔਰਤ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸਦਾ ਵਿਆਹ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਦੇ ਨਾਲ ਹੋਇਆ ਸੀ ਅਤੇ ਹੁਣ ਉਸ 3 ਸਾਲਾ ਮੁੰਡਾ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇ ਬਾਅਦ ਸਹੁਰੇ ਪਰਿਵਾਰ ਨੇ ਉਸ ਤੋਂ ਦਾਜ ਮੰਗ ਦੇ ਚੱਲਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਨ ਉਹ ਆਪਣੇ ਮਾਪਿਆਂ ਘਰ ਰਹਿ ਰਹੀ ਸੀ। ਇਸ ਲਈ ਉਸ ਨੇ ਅਦਾਲਤ 'ਚ ਇਨਸਾਫ਼ ਲਈ ਕੇਸ ਵੀ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ ਕੋਰਟ 'ਚ ਚੱਲ ਰਹੀ ਹੈ। 

ਇਹ ਵੀ ਪੜ੍ਹੋ- ਵਿਜੀਲੈਂਸ ਦਫ਼ਤਰ ਪਹੁੰਚੇ ਸਾਬਕਾ ਵਿਧਾਇਕ ਦਲਵੀਰ ਗੋਲਡੀ, ਬੋਲੇ-CM ਖ਼ਿਲਾਫ਼ ਚੋਣ ਲੜੀ ਹੈ, ਇਹ ਤਾਂ ਝੱਲਣਾ ਹੀ ਪਵੇਗਾ

ਪੀੜਤਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਬਿਨਾਂ ਤਲਾਕ ਦਿੱਤੇ ਅਤੇ ਬਿਨਾ ਕਿਸੇ ਕਾਗਜ਼ੀ ਕਾਰਵਾਈ ਕੀਤੇ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਹੈ। ਜਾਣਕਾਰੀ ਮਿਲਣ 'ਤੇ ਉਹ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਉਸ ਵੇਲੇ ਵਿਆਹ ਸਮਾਗਮ ਚੱਲ ਰਿਹਾ ਸੀ। ਉਸ ਨੇ ਮੰਗ ਕਰਦਿਆਂ ਕਿਹਾ ਕਿ ਮੈਨੂੰ ਇਨਸਾਫਡ ਮਿਲਣਾ ਚਾਹੀਦਾ ਹੈ। ਥਾਣਾ ਗੁਰੂਹਰਸਹਾਏ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ , ਉਸ ਵੇਲੇ ਤੱਕ ਦੋਸ਼ੀ ਵਿਅਕਤੀ ਫ਼ਰਾਰ ਹੋ ਗਿਆ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News