ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ

Friday, May 14, 2021 - 12:37 PM (IST)

ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ

ਫ਼ਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ ਪਾਕਿਸਤਾਨ ਸਰਹੱਦ ’ਤੇ ਵਸਿਆ ਹੋਇਆ ਸ਼ਹੀਦਾਂ ਦਾ ਸ਼ਹਿਰ ਹੈ ਅਤੇ ਕੋਵਿਡ-19 ਦੀ ਚਲਦੇ ਇਸ ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਸੁਪਰਸਪੈਸ਼ਲਿਟੀ ਹਸਪਤਾਲ ਦੇ ਡਾਇਰੈਕਟਰ ਡਾ. ਕਮਲ ਬਾਗੀ ਅਤੇ ਅਮਰੀਕਾ ਤੋਂ ਕਰੀਬ 12 ਸਾਲ ਪੜ੍ਹਾਈ ਅਤੇ ਪ੍ਰੈਕਟਿਸ ਕਰਨ ਦੇ ਬਾਅਦ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਦੀ ਵਿਸ਼ੇਸ਼ ਟ੍ਰੇਨਿੰਗ ਲੈ ਕੇ ਆਏ ਪੰਜਾਬ ਦੇ ਨਾਮੀ ਨੌਜਵਾਨ ਮਾਹਿਰ ਡਾਕਟਰ ਅਤੇ ਸੀ.ਈ.ਓ. ਡਾ. ਸੌਰਭ ਬਾਗੀ ਨੇ ਹਵਾ ’ਚੋਂ ਨੈਚੁਰਲ ਤਰੀਕੇ ਨਾਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ ਲਗਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਚਾਹੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਅਤੇ ਇਸਦੇ ਲਈ ਉਸਦੇ ਮਨ ’ਚ ਦ੍ਰਿੜ ਸੰਕਲਪ ਅਤੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਅੱਜ ਜਦ ਪੂਰਾ ਦੇਸ਼ ਆਕਸੀਜਨ ਦੀ ਕਮੀ ਚੱਲ ਰਿਹਾ ਹੈ, ਅਜਿਹੇ ਵਿਚ ਸ਼ਹੀਦ ਅਨਿਲ ਬਾਗੀ ਹਸਪਤਾਲ ਆਕਸੀਜਨ ਨੂੰ ਲੈ ਕੇ ਪੂਰੀ ਤਰ੍ਹਾਂ ਆਤਮ ਨਿਰਭਰ ਹੈ ਅਤੇ ਉਸ ਦੇ ਕੋਲ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਡਾਕਟਰ ਕਮਲ ਬਾਗੀ ਅਤੇ ਸੌਰਭ ਬਾਗੀ ਨੇ ਦੱਸਿਆ ਕਿ ਇਸ ਪਲਾਂਟ ’ਤੇ ਕਰੀਬ 50 ਲੱਖ ਰੁਪਏ ਖਰਚ ਆਏ ਹਨ ਅਤੇ ਇਹ ਪਲਾਂਟ ਰੋਜ਼ਾਨਾ ਕਰੀਬ 80 ਤੋਂ 100 ਮੈਗਾ ਸਿਲੰਡਰ ਆਕਸੀਜਨ ਤਿਆਰ ਕਰਦਾ ਹੈ, ਜਿਸ ’ਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਲਿਕੁਇਡ ਦੀ ਜ਼ਰੂਰਤ ਨਹੀਂ ਪੈਂਦੀ।

ਇਹ ਵੀ ਪੜ੍ਹੋ:  ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ

ਡਾ. ਕਮਲ ਅਤੇ ਡਾ. ਸੌਰਭ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਨੂੰ ਅਜਿਹੇ ਆਕਸੀਜਨ ਪਲਾਂਟ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੀ ਪਹਿਲੀ ਲਹਿਰ ਨੂੰ ਦੇਖਦੇ ਹੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਆਉਣ ਵਾਲੀ ਦੂਸਰੀ ਲਹਿਰ ’ਚ ਆਕਸੀਜਨ ਦੀ ਘਾਟ ਆ ਸਕਦੀ ਹੈ ਅਤੇ ਆਪਣੇ ਸ਼ਹਿਰ ਦੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਉਨ੍ਹਾਂ ਨੇ ਤੁਰੰਤ ਇਹ ਆਕਸੀਜਨ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ।ਕੋਵਿਡ-19 ਦੀ ਤੀਸਰੀ ਲਹਿਰ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਡਾਕਟਰ ਕਮਲ ਬਾਗੀ ਨੇ ਦੇਸ਼ ਦੀਆਂ ਸਾਰੀਆਂ ਕਰੀਬ 5000 ਸਬ ਡਿਵੀਜ਼ਨਾਂ ਤੇ ਸਪੈਸ਼ਲ ਕੋਵਿਡ ਟਰੀਟਮੈਂਟ ਸੈਂਟਰ ਅਤੇ ਆਕਸੀਜਨ ਪਲਾਂਟ ਲਗਾਉਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ

ਡਾਕਟਰ ਕਮਲ ਬਾਗੀ ਨੇ ਦੱਸਿਆ ਕਿ ਕੋਰੋਨਾ ਦੀ ਆਉਣ ਵਾਲੀ ਤੀਸਰੀ ਲਹਿਰ ਬਹੁਤ ਭਿਆਨਕ ਹੋ ਸਕਦੀ ਹੈ ਅਤੇ ਉਸ ਸਮੇਂ ਹਾਲਾਤ ਕਿਹੋ ਜਿਹੇ ਹੋਣਗੇ ਅਤੇ ਮਰੀਜ਼ਾਂ ਦੇ ਇਲਾਜ ਲਈ ਕਿਹੜੀ ਦਵਾਈ ਜ਼ਿਆਦਾ ਅਸਰਦਾਰ ਹੋਵੇਗੀ, ਇਸਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਇਕ ਪੱਤਰ ਵਿਚ ਇਹ ਸੁਝਾਅ ਦਿੱਤਾ ਹੈ ਕਿ ਭਾਰਤ ਵਰਸ਼ ਦੇ 500 ਜ਼ਿਲਾ ਹੈੱਡਕੁਆਰਟਰਾਂ ਦੀਆਂ ਕਰੀਬ 5000 ਸਬ ਡਵੀਜ਼ਨਾਂ ’ਤੇ 50 ਬੈੱਡ ਦੇ ਲੈਵਲ 2 ਅਤੇ ਲੈਵਲ 2 ਦੇ ਸਪੈਸ਼ਲ ਕੋਵਿਡ ਟਰੀਟਮੈਂਟ ਸੈਂਟਰ ਤਿਆਰ ਕੀਤੇ ਜਾਣੇ ਚਾਹੀਦੇ ਹਨ ਅਤੇ ਹਰ ਸੈਂਟਰ ’ਚ ਇਕ ਅਜਿਹਾ ਹੀ ਹਵਾ ਤੋਂ ਆਕਸੀਜਨ ਤਿਆਰ ਕਰਨ ਵਾਲਾ ਆਕਸੀਜਨ ਪਲਾਂਟ ਲਾਇਆ ਜਾਵੇ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ

ਡਾਕਟਰ ਬਾਗੀ ਦੇ ਅਨੁਸਾਰ ਅਜਿਹੇ ਕਰੀਬ 5000 ਕੋਵਿਡ ਟਰੀਟਮੈਂਟ ਸੈਂਟਰ ਖੋਲ੍ਹ ਕੇ ਅਸੀਂ ਕਰੀਬ ਢਾਈ ਲੱਖ ਮਰੀਜ਼ਾਂ ਦਾ ਇਕ ਹੀ ਸਮੇਂ ਵਿਚ ਇਲਾਜ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਇਕ ਕੋਵਿਡ ਟਰੀਟਮੈਂਟ ਸੈਂਟਰ ਜਿਸ ’ਚ ਵੈਂਟੀਲੇਟਰ ਅਤੇ ਹਰ ਤਰ੍ਹਾਂ ਦੀਆਂ ਆਧੁਨਿਕ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਆਕਸੀਜਨ ਪਲਾਂਟ ਦੀ ਵਿਵਸਥਾ ਹੋਵੇ, ਉਸਤੇ ਕਰੀਬ 3 ਕਰੋੜ ਰੁਪਏ ਖਰਚ ਆਉਣਗੇ ਅਤੇ 5000 ਕੋਵਿਡ ਟਰੀਟਮੈਂਟ ਸੈਂਟਰਾਂ ਤੇ ਸਰਕਾਰ ਦਾ ਕਰੀਬ 15 ਹਜ਼ਾਰ ਕਰੋੜ ਖਰਚ ਆਵੇਗਾ। ਡਾ. ਬਾਗੀ ਨੇ ਕਿਹਾ ਕਿ ਪਹਿਲੇ ਫੇਸ ਵਿਚ ਦੇਸ਼ ਦੇ ਸਾਰੇ ਜ਼ਿਲਾ ਹੈੱਡਕੁਆਰਟਰਾਂ ’ਤੇ, ਉਸ ਦੇ ਬਾਅਦ ਦੇਸ਼ ਭਰ ਦੀਆਂ ਰਿਮੋਟ ਸਬ ਡਵੀਜ਼ਨਾਂ ਤੇ ਅਤੇ ਤੀਸਰੇ ਫੇਸ ਵਿਚ ਦੇਸ਼ ਦੀਆਂ ਬਾਕੀ ਬਚੀਆਂ ਸਬ ਡਿਵੀਜ਼ਨਾਂ ਤੇ ਅਜਿਹੇ ਸਪੈਸ਼ਲ ਕੋਵਿਡ-19 ਟਰੀਟਮੈਂਟ ਸੈਂਟਰ ਖੋਲ੍ਹਣ ’ਚ ਆਸਾਨੀ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕੇਂਦਰ ਦੇ ਨਾਲ-ਨਾਲ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਆਪਣਾ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Shyna

Content Editor

Related News