ਸੜਕ ਤੋਂ ਅੰਬ ਚੁੱਕ ਰਹੀ ਬੱਚੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮੌਤ

6/2/2019 9:48:08 PM

ਚੰਡੀਗੜ੍ਹ (ਸੁਸ਼ੀਲ)-ਸੜਕ 'ਤੇ ਡਿੱਗੇ ਕੱਚੇ ਅੰਬ ਚੁੱਕ ਰਹੀ ਬੱਚੀ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਐਤਵਾਰ ਸਵੇਰੇ ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਟੱਕਰ ਮਾਰ ਕੇ ਫਰਾਰ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਹੂ-ਲੁਹਾਨ ਹਾਲਤ 'ਚ ਬੱਚੀ ਨੂੰ ਜੀ. ਐੱਮ. ਸੀ. ਐੱਚ. 32 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ ਹੱਲੋਮਾਜਰਾ ਨਿਵਾਸੀ 10 ਸਾਲ ਸਾਕਸ਼ੀ ਵਜੋਂ ਹੋਈ। ਸਾਕਸ਼ੀ ਹੱਲੋਮਾਜਰਾ ਸਥਿਤ ਇਕ ਸਕੂਲ 'ਚ ਤੀਜੀ ਕਲਾਸ 'ਚ ਪੜ੍ਹਦੀ ਸੀ। ਸੈਕਟਰ-31 ਥਾਣਾ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਚਾਲਕ ਨੂੰ ਫੜਨ ਲਈ ਲਾਈਟ ਪੁਆਇੰਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ 'ਚ ਲੱਗੀ ਹੋਈ ਹੈ।
ਘਟਨਾ ਸਵੇਰੇ 6:07 ਵਜੇ ਦੀ ਹੈ। ਹੱਲੋਮਾਜਰਾ ਨਿਵਾਸੀ 10 ਸਾਲਾ ਬੱਚੀ ਸਾਕਸ਼ੀ ਆਪਣੀ 12 ਸਾਲਾ ਭੈਣ ਸਵਾਤੀ ਨਾਲ ਟ੍ਰਿਬਿਊਨ ਅਤੇ ਪੋਲਟਰੀ ਫ਼ਾਰਮ ਚੌਕ ਦੇ ਵਿਚਕਾਰ ਲੱਗੇ ਅੰਬ ਦੇ ਦਰੱਖਤ ਤੋਂ ਡਿੱਗੇ ਅੰਬ ਚੁੱਕ ਰਹੀ ਸੀ। ਇਕ ਅੰਬ ਚੰਡੀਗੜ੍ਹ-ਅੰਬਾਲਾ ਹਾਈਵੇ ਸੜਕ 'ਤੇ ਪਿਆ ਹੋਇਆ ਬੱਚੀ ਨੂੰ ਦਿਖਾਈ ਦਿੱਤਾ। ਬੱਚੀ ਅੰਬ ਚੁੱਕਣ ਲਈ ਸੜਕ 'ਤੇ ਗਈ ਤਾਂ ਤੇਜ਼ ਰਫ਼ਤਾਰ ਕਾਰ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਬੱਚੀ ਕਾਫੀ ਦੂਰ ਜਾ ਕੇ ਸੜਕ 'ਤੇ ਡਿੱਗੀ ਅਤੇ ਲਹੂ-ਲੁਹਾਨ ਹੋ ਗਈ। ਵੱਡੀ ਭੈਣ ਨੇ ਰੌਲਾ ਪਾਇਆ ਅਤੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਬੱਚੀ ਨੂੰ ਜੀ. ਐੱਮ. ਸੀ. ਐੱਚ. 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਸਾਕਸ਼ੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਪਿਤਾ ਰਾਮਦਰਬਾਰ ਸਥਿਤ ਇਕ ਫੈਕਟਰੀ 'ਚ ਕੰਮ ਕਰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

satpal klair

Edited By satpal klair