ਰਾਈਸ ਮਿਲਰਜ਼ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

12/12/2018 2:29:21 AM

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਸੁਨਾਮ ਰਾਈਸ ਮਿਲਰਜ਼ ਐਸੋ. ਅਤੇ ਇੰਪਲਾਈਜ਼ ਐਸੋ. ਆਫ ਰਾਈਸ ਮਿਲਰਜ਼ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਟੈਕਨੀਕਲ ਸਟਾਫ ਅਤੇ ਡੀਪੂ ਸਟਾਫ ਵੱਲੋਂ 9 ਤਰੀਕ  ਤੋਂ ਅਣਮਿੱਥੇ ਸਮੇਂ ਦੀ ਹਡ਼ਤਾਲ ਦਾ ਵਿਰੋਧ ਕੀਤਾ ਹੈ। ਰਾਈਸ ਮਿਲਰਜ਼ ਐਸੋ. ਦੇ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਹੋਰਾਂ ਨੇ ਕਿਹਾ ਹੈ ਕਿ ਇਸ ਹਡ਼ਤਾਲ ਦੇ ਕਾਰਨ ਰਾਈਸ ਮਿਲਰਜ਼ ਦਾ ਕਰੋਡ਼ਾਂ ਰੁਪਏ ਦਾ ਚਾਵਲ ਖੁੱਲ੍ਹੇ ਆਸਮਾਨ ਹੇਠ ਪਿਆ ਹੈ। ਐੱਫ. ਸੀ. ਆਈ. ਦੇ ਟੈਕਨੀਕਲ ਸਟਾਫ ਵੱਲੋਂ ਪਿਛਲੀ 8 ਦਸੰਬਰ ਤੋਂ ਚਾਵਲਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਅਤੇ ਇਸ ਕਾਰਨ ਚਾਵਲ ਗੋਦਾਮਾਂ ’ਚ ਨਹੀਂ ਲੱਗ ਰਿਹਾ ਅਤੇ ਖੁੱਲ੍ਹੇ ਆਸਮਾਨ ਦੇ ਹੇਠਾਂ ਖਰਾਬ ਹੋ ਰਿਹਾ ਹੈ। ਐੱਫ. ਸੀ. ਆਈ. ਦੇ ਸਟਾਫ ਵੱਲੋਂ ਕਦੀ ਵਰਕ-ਟੂ-ਰੂਲ ਦੇ ਥੱਲੇ ਕੰਮ ਨੂੰ ਲੇਟ ਕੀਤਾ ਜਾਂਦਾ ਰਿਹਾ ਹੈ ਜਦ ਅਨਾਜ ਨੂੰ ਦੂਸਰੇ ਰਾਜਾਂ ’ਚ ਸ਼ਿਫਟ ਕਰਨਾ ਹੁੰਦਾ ਹੈ ਤਾਂ ਦੋ ਤੋਂ ਤਿੰਨ ਦਿਨ ‘ਸਪੈਸ਼ਲ ਲੋਡ’ ਨਹੀਂ ਕੀਤੀ ਜਾਂਦੀ ਅਤੇ ਹੁਣ ਰਾਈਸ ਮਿਲਰਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਨਾਲ ਮਿਲਰਜ਼ ਅਤੇ ਪੰਜਾਬ ਸਰਕਾਰ ਦਾ ਕਰੋਡ਼ਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।  ਉਨ੍ਹਾਂ  ਨੇ ਕਿਹਾ ਕਿ ਅਜਿਹੀ ਸਥਿਤੀ ’ਚ ਰਾਈਸ ਸ਼ੈਲਰ ਮਾਲਕ 31 ਮਾਰਚ ਤੱਕ ਮਿਲਿੰਗ ਦਾ ਕੰਮ ਪੂਰਾ ਨਹੀਂ ਕਰ ਸਕਦੇ। ਉਨ੍ਹਾਂ  ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦਾ ਸਮਾਧਾਨ ਜਲਦੀ ਹੱਲ ਕਰਨ  ਲਈ ਕਿਹਾ ਹੈ ਕਿਉਂਕਿ ਚਾਵਲ ਗੁਣਵੱਤਾ ਹਡ਼ਤਾਲ ਦੇ ਕਾਰਨ ਖਰਾਬ ਹੋ ਰਹੀ ਹੈ। ਇਸ ਸਮੇਂ ਸੁਨੀਲ ਕਾਂਤ ਚੇਅਰਮੈਨ ਸੁਨਾਮ ਰਾਈਸ ਮਿਲਰਜ਼ ਐਸੋਸੀਏਸ਼ਨ, ਕੰਵਲਜੀਤ ਸਿੰਘ ਮਿੰਟਾ ਪ੍ਰਧਾਨ, ਰਜਨੀਸ਼ ਕੁਮਾਰ ਗੋਲਡੀ, ਰਾਜੇਸ਼ ਬਿੱਟੂ, ਅਸ਼ੀਸ਼ ਜੈਨ, ਪਵਨ ਸਿੰਗਲਾ, ਜਗਜੀਤ ਸਿੰਘ ਜੋਡ਼ਾ, ਗੋਬਿੰਦ ਜਿੰਦਲ, ਅੰਕੁਰ ਬਾਂਸਲ, ਅਤੁਲ ਗੁਪਤਾ, ਰਾਮਫਲ ਅਤੇ ਰੂਰਲ ਰਾਈਸ ਮਿਲਰਜ਼ ਦੇ ਪ੍ਰਧਾਨ ਸੰਦੀਪ ਕੁਮਾਰ, ਜੀਵਨ ਕੁਮਾਰ ਅਤੇ ਇੰਪਲਾਈਜ਼ ਯੂਨੀਅਨ ਵੱਲੋਂ ਕੁਲਦੀਪ ਸਿੰਘ, ਵਿਸ਼ਾਲ, ਕੁਲਜੀਤ ਸਿੰਘ, ਰਾਮ ਸਿੰਘ, ਪ੍ਰਦੀਪ ਕੁਮਾਰ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਰਾਈਸ ਮਿਲਰਜ਼ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।


Related News