ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਵੈਕਸੀਨੇਸ਼ਨ ਲਈ ਖ਼ਾਸ ਅਪੀਲ

04/25/2024 11:48:21 AM

ਪਠਾਨਕੋਟ (ਅਦਿਤਿਆ)- ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਇਕਾਈ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪਸ਼ੂ ਦੀ ਵੈਕਸੀਨੇਸ਼ਨ ਦੌਰਾਨ ਵਿਭਾਗੀ ਸਟਾਫ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ। ਇਸ ਸਬੰਧੀ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇ. ਪੀ. ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਸੂਬਾ ਪਰੈਸ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ  ਕੁਝ ਹਿੱਸਿਆਂ ਦੇ ਪਸ਼ੂ ਪਾਲਕ ਕੁਝ ਬਿਮਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ  ਵੱਲੋਂ ਜੰਗੀ ਪੱਧਰ 'ਤੇ ਵੈਕਸੀਨੇਸ਼ਨ ਮੁਹਿੰਮ ਵਿੱਢੀ ਹੋਈ ਹੈ। ਇਸ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਨੂੰ ਰੋਜ਼ਾਨਾ ਵੈਕਸੀਨੇਟ ਕੀਤੇ ਪਸ਼ੂਆਂ ਦਾ ਟੀਚਾ ਦਿੱਤਾ ਗਿਆ ਹੈ, ਜੋ ਕਿ ਇਕ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਅਧਿਕਾਰੀਆਂ ਉਪਰ ਵੈਕਸੀਨੇਸ਼ਨ ਦਾ ਕੰਮ ਜ਼ਿੰਮੇਵਾਰੀ ਪਾਉਣ ਨਾਲ ਫੀਲਡ ਵਿਚ ਵੈਕਸੀਨੇਸ਼ਨ ਦਾ ਕੰਮ ਵਧੇਰੇ ਸੁਚੱਜੇ ਨਾਲ ਚੱਲ ਰਿਹਾ ਹੈ ਅਤੇ ਸਹੀ ਅਰਥਾਂ ਵਿਚ ਗਰਾਊਂਡ ਲੈਵਲ ਤੇ  ਸੁਪਰਵਿਜ਼ਨ ਹੋ ਰਹੀ ਹੈ। ਇਸ ਤਰੀਕੇ ਕੰਮ ਕਰਨ ਨਾਲ ਫੀਲਡ ਸਟਾਫ 'ਤੇ ਕੰਮ ਦਾ ਬੋਝ  ਵੀ ਬਰਾਬਰ ਵੰਡਿਆ ਗਿਆ ਹੈ। ਇਸ ਕਦਮ ਦੀ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਸ਼ਲਾਘਾ ਕਰਦੇ ਹਨ।

ਇਹ ਵੀ ਪੜ੍ਹੋ- ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਦਰਦਨਾਕ ਮੌਤ, ਬੁਲੇਟ ਹੇਠ ਆਉਣ ਕਾਰਣ ਵਾਪਰਿਆ ਭਾਣਾ

ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕੇ ਪਸ਼ੂ ਪਾਲਣ ਵਿਭਾਗ ਦਾ ਵੈਟਨਰੀ ਇੰਸਪੈਕਟਰ ਕੇਡਰ ਪਸ਼ੂਧਨ ਦੀ ਜਿੰਮੇਵਾਰੀ ਸਮਝਦਾ ਹੋਇਆ ਪੂਰੀ ਦਰਿੜਤਾ ਨਾਲ ਆਪਣੀ ਵਿਭਾਗੀ ਜ਼ਿੰਮੇਵਾਰੀ 'ਤੇ ਪਹਿਰਾ ਦੇ ਰਿਹਾ ਹੈ। ਇਸ ਜ਼ਿੰਮੇਵਾਰੀ ਨੂੰ ਸੰਜੀਦਗੀ ਨਾਲ ਨਿਭਾਉਦਿਆਂ ਕੁਝ ਵਿਹਾਰਕ ਮੁਸ਼ਕਿਲਾਂ ਹਨ ਜਿਨਾਂ ਦਾ ਹੱਲ ਸਬੰਧੀ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਸਬੰਧੀ ਪਹਿਲੀ ਮੁਸ਼ਕਿਲ ਇਹ ਹੈ ਕੇ ਪਸ਼ੂ ਧਨ ਵਿਚ ਵੈਕਸੀਨੇਸ਼ਨ ਲਈ ਸਿਫਾਰਸ਼ ਕੀਤੇ ਸਮੇਂ ਅਨੁਸਾਰ ਹੀ  ਮੂੰਹ ਖੁਰ, ਗਲਘੋਟੂ ਵੈਕਸੀਨੇਸ਼ਨ ਦੀ ਸਪਲਾਈ ਕੀਤੀ ਜਾਵੇ। ਵੈਕਸੀਨੇਸ਼ਨ ਮੁਹਿੰਮ ਚਲਾਉਣ ਸਮੇਂ ਪੰਜਾਬ ਦੇ ਮੌਸਮੀ ਹਾਲਤਾਂ ਦਾ  ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਗਰਮੀ ਦੇ ਮੌਸਮ ਕਾਰਨ ਬਹੁਤ ਵਾਰ ਪਸ਼ੂ ਪਾਲਕ ਵੈਕਸੀਨ ਲਗਵਾਉਣ ਤੋਂ ਇਨਕਾਰੀ ਹੁੰਦੇ ਹਨ ਪਰ ਸਰਕਾਰ ਵੈਕਸੀਨ ਦੀ ਸਪਲਾਈ ਪਸ਼ੂ ਧਨ ਗਣਨਾ ਅਨੁਸਾਰ ਕਰਦੀ ਹੈ ਤੇ ਫੀਲਡ ਸਟਾਫ ਤੋਂ ਪੂਰੀ ਵੈਕਸੀਨ ਦੇ ਪੈਸੇ ਵਸੂਲੇ ਜਾਂਦੇ ਹਨ ਤੇ ਜਿਸ ਕਾਰਨ ਇਨਕਾਰੀ ਪਸ਼ੂ ਪਾਲਕਾਂ ਦੀ ਵੈਕਸੀਨ ਦੇ ਪੈਸੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਆਪਣੀ  ਜੇਬ ਚੋਂ ਭਰਨੇ ਪੈਦੇਂ ਹਨ। ਇਸ ਨਾਲ ਫੀਲਡ ਕਾਮਿਆਂ ਤੇ ਵਿੱਤੀ ਬੋਝ ਬਣਦਾ ਹੈ। ਇਸ ਲਈ 100 ਫੀਸਦੀ ਵੈਕਸੀਨ ਦੀ ਸਪਲਾਈ ਵਿਹਾਰਕ ਨਹੀਂ ਹੈ।

PunjabKesari

ਇਹ ਵੀ ਪੜ੍ਹੋ-  ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਦੂਸਰੀ ਮੁਸ਼ਕਿਲ ਵੈਕਸੀਨੇਸ਼ਨ ਲਈ ਦੂਰ ਦੁਰੇਡੇ ਡਿਊਟੀ  ਲਗਾਉਣ ਅਤੇ ਛੁੱਟੀ ਵਾਲੇ ਦਿਨ ਵੈਕਸੀਨ ਲਗਵਾਉਣ ਦੀ ਹੈ। ਛੁੱਟੀ ਵਾਲੇ ਦਿਨ ਵੈਕਸੀਨੇਸ਼ਨ ਡਿਊਟੀ ਇਕ ਜ਼ਬਰੀ ਡਿਊਟੀ ਹੈ। ਹਫਤਾਵਾਰੀ ਛੁੱਟੀ ਨਾ ਮਿਲਣ ਕਰਕੇ ਵੈਟਨਰੀ ਇੰਸਪੈਕਟਰ ਕੇਡਰ ਵਧੀਕੀ ਮਹਿਸੂਸ ਕਰਦਾ ਹੈ ਅਤੇ ਇਸੇ ਤਰ੍ਹਾਂ ਵੈਕਸੀਨੇਸਨ ਮੁਹਿੰਮ ਦੌਰਾਨ ਜ਼ਰੂਰੀ ਕੰਮ ਲਈ ਅਚਨਚੇਤ ਛੁਟੀਆਂ ਬੰਦ ਕਰਨਾ ਵੀ ਵੱਡੀ ਬੇਇਨਸਾਫ਼ੀ ਹੈ। ਇਸ ਨਾਲ  ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਵੱਡਾ ਤਣਾਅ ਪੈਦਾ ਹੁੰਦਾ ਹੈ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਪਸ਼ੂ ਪਾਲਣ ਮੰਤਰੀ ਜੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਆਪਣੀਆਂ ਵਿਭਾਗੀ ਜ਼ਿੰਮੇਵਾਰੀਆਂ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਨਿਭਾ ਰਹੇ ਹਨ ਤੇ ਭਵਿੱਖ ਵਿਚ ਵੀ ਨਿਭਾਉਦੇਂ ਰਹਿਣਗੇ।ਪਰੰਤੂ ਇਹਨਾਂ ਹਾਲਤਾਂ ਵਿਚ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਵੈਕਸੀਨੇਸ਼ਨ ਦਾ ਕੰਮ ਵੀ ਮੁਕੰਮਲ ਕਰਵਾਇਆ ਜਾਵੇ ਅਤੇ  ਫੀਲਡ ਸਟਾਫ ਦੀਆਂ ਜ਼ਰੂਰੀ ਮੁਸ਼ਕਿਲਾਂ ਦਾ ਵੀ ਯੋਗ ਹੱਲ ਕੱਢਿਆ ਜਾਵੇ ਤਾਂ ਜੋ ਵੈਟਨਰੀ ਇੰਸਪੈਕਟਰ ਕੇਡਰ ਆਪਣੀ ਵਿਭਾਗੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਸਕਣ ਅਤੇ ਪਸ਼ੂ ਧੰਨ ਦੇ ਜਾਨ ਮਾਲ ਦੀ ਰਾਖੀ ਹੋ ਸਕੇ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News