ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਦੀ ਠੱਗੀ, 4 ਨਾਮਜ਼ਦ

Thursday, Jan 11, 2024 - 07:57 PM (IST)

ਗੁਰੂਸਰ ਸੁਧਾਰ (ਰਵਿੰਦਰ)-ਥਾਣਾ ਸੁਧਾਰ ਦੀ ਪੁਲਸ ਨੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਖਾਸਤ ਹਰਜੋਤ ਸਿੰਘ ਸਿਵੀਆਂ ਪੁੱਤਰ ਜਸਵੰਤ ਸਿੰਘ ਵਾਸੀ ਐਤੀਆਣਾ ਵੱਲੋਂ ਦਿੱਤੀ ਗਈ, ਜਿਸਦੀ ਪੜਤਾਲ ਡੀ. ਐੱਸ. ਪੀ. ਦਾਖਾ ਵੱਲੋਂ ਕੀਤੀ ਗਈ। ਇਸ ਦੌਰਾਨ ਦਰਖਾਸਤੀ ਧਿਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਅਮਨਦੀਪ ਕੌਰ ਨੂੰ ਆਸਟ੍ਰੇਲੀਆ ਸਟੱਡੀ ਵੀਜ਼ੇ ’ਤੇ ਭੇਜਣ, ਉਸ ਦੀਆਂ ਫੀਸਾਂ ਭਰਨ ਅਤੇ ਰਹਿਣ-ਸਹਿਣ ’ਤੇ 45 ਲੱਖ ਰੁਪਏ ਖਰਚ ਚੁੱਕੇ ਹਨ ਪਰ ਅਮਨਦੀਪ ਕੌਰ ਨੇ ਹੁਣ ਤੱਕ ਆਪਣੇ ਪਤੀ ਨੂੰ ਆਸਟ੍ਰੇਲੀਆ ਸੱਦਣ ਸਬੰਧੀ ਦੁਬਾਰਾ ਕੋਈ ਉਪਰਾਲਾ ਨਹੀਂ ਕੀਤਾ ਹੈ ਅਤੇ ਨਾਂ ਹੀ ਉਸਦੇ ਮਾਂ-ਬਾਪ ਦਿੱਤੇ ਪਤੇ ’ਤੇ ਰਹਿ ਰਹੇ ਹਨ, ਜਿਸ ਸਬੰਧੀ ਜਗਦੇਵ ਸਿੰਘ ਨੇ ਆਪਣੇ ਬਿਆਨ ’ਚ ਮੰਨਿਆ ਹੈ।
ਇਸ ਤਰ੍ਹਾਂ ਮੁਲਜ਼ਮ ਅਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਹਾਲ ਵਾਸੀ ਅਸਟ੍ਰੇਲੀਆ, ਕੁਲਦੀਪ ਸਿੰਘ ਪੁੱਤਰ ਭਾਗ ਸਿੰਘ, ਸੁਰਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀਆਨ ਠੱਠੀ ਭਾਈ ਜ਼ਿਲਾ ਮੋਗਾ ਅਤੇ ਜਗਦੇਵ ਸਿੰਘ ਪੁੱਤਰ ਚੇਤਨ ਸਿੰਘ ਵਾਸੀ ਪਿੰਡ ਤੁਗਲ ਨੇ ਆਪਸ ’ਚ ਸਲਾਹ-ਮਸ਼ਵਰੇ ਉਪਰੰਤ ਗਿਣੀ ਮਿਥੀ ਸਾਜ਼ਿਸ਼ ਤਹਿਤ ਅਮਨਦੀਪ ਕੌਰ ਨੂੰ ਆਸਟ੍ਰੇਲੀਆ ਸਟੱਡੀ ਵੀਜੇ ’ਤੇ ਭੇਜਣ ਸਮੇਤ ਤਮਾਮ ਖਰਚੇ ’ਤੇ ਹਰਜੋਤ ਸਿੰਘ ਦੇ 45 ਲੱਖ ਖਰਚਾ ਕੇ ਉਸ ਨੂੰ ਉੱਥੇ ਨਹੀਂ ਬੁਲਾਇਆ ਹੈ। ਇਸ ਸਬੰਧੀ ਥਾਣਾ ਸੁਧਾਰ ਵਿਖੇ ਚਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਪੜਤਾਲ ਥਾਣੇਦਾਰ ਰਾਜਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


Aarti dhillon

Content Editor

Related News